ਬੇਲਾ ਕਾਲਜ ਵਿੱਚ ਤੀਆਂ ਦੀਆਂ ਰੌਣਕਾਂ-ਸਾਵਣ ਦੇ ਸੱਭਿਆਚਾਰਕ ਰੰਗ ਛਾਏ

ਮਨੋਰੰਜਨ

ਸ੍ਰੀ ਚਮਕੌਰ ਸਾਹਿਬ/ ਮੋਰਿੰਡਾ 14 ਅਗਸਤ ਭਟੋਆ 

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਵਿਹੜੇ ਵਿੱਚ ਅੱਜ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ, ਮੌਜ ਮਸਤੀ ਅਤੇ ਪੰਜਾਬੀ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਦੀ ਰਹਿਨੁਮਾਈ ਹੇਠ ਸਮੂਹ ਸਟਾਫ ਅਤੇ ਵਿਿਦਆਰਥਣਾਂ ਨੇ ਵਿਹੜੇ ਦੇ ਹਰੇ-ਭਰੇ ਮਾਹੌਲ ਨੂੰ ਰੰਗ-ਬਿਰੰਗੀਆਂ ਚੁੰਨੀਆਂ ਅਤੇ ਪੀਘਾਂ ਨਾਲ ਸਜਾ ਕੇ ਸਾਵਣ ਦੀ ਸੋਹਣੀ ਝਾਕੀ ਨੂੰ ਪੇਸ਼ ਕੀਤਾ। ਉਹਨਾਂ ਕਿਹਾ ਕਿ ਇਤਿਹਾਸਕ ਤੌਰ ‘ਤੇ ਇਹ ਤਿਉਹਾਰ ਖਾਸ ਕਰਕੇ ਵਿਆਹੀਆਂ ਗਈਆਂ ਕੁੜੀਆਂ ਵੱਲੋਂ ਆਪਣੇ ਪੇਕੇ ਘਰ ਆਉਣ ਦਾ ਇੱਕ ਖੁਸ਼ੀ ਦਾ ਮੌਕਾ ਹੁੰਦਾ ਸੀ। ਉਹ ਵਿਹੜਿਆਂ ਵਿੱਚ ਪੀਘਾਂ ਪਾਉਂਦੀਆਂ, ਲੋਕ-ਗੀਤ ਗਾਉਂਦੀਆਂ, ਗਿੱਧਾ ਪਾਉਂਦੀਆਂ ਅਤੇ ਰਵਾਇਤੀ ਪਕਵਾਨਾਂ ਨਾਲ ਮੌਜਾਂ ਮਾਣਦੀਆਂ। ਕਾਲਜ ਵਿੱਚ ਮਨਾਏ ਗਏ ਇਸ ਸਮਾਗਮ ਦੌਰਾਨ ਸਟਾਫ ਮੈਂਬਰਾਂ ਨੇ ਰਵਾਇਤੀ ਗਿੱਧੇ-ਭੰਗੜੇ ਅਤੇ ਕਿੱਕਲੀ ਪਾ ਕੇ ਤਿਉਹਾਰ ਦੀਆਂ ਖੁਸ਼ੀਆਂ ਦਾ ਪ੍ਰਗਟਾਵਾ ਕੀਤਾ। ਬਰੋਟੇ ਦੀ ਛਾਂ ਹੇਠ ਪਾਈਆਂ ਗਈਆਂ ਪੀਘਾਂ ਤੇ ਬੈਠ ਕੇ ਸਟਾਫ ਅਤੇ ਵਿਿਦਆਰਥਣਾਂ ਨੇ ਸਾਵਣ ਦੀ ਠੰਡੀ ਹਵਾ ਅਤੇ ਰੰਗ-ਰਲੀਆਂ ਦਾ ਆਨੰਦ ਮਾਣਿਆ। ਖਾਸ ਗੱਲ ਇਹ ਰਹੀ ਕਿ ਸਮੂਹ ਲੇਡੀਜ਼ ਸਟਾਫ ਵੱਲੋਂ ਘਰੋਂ ਹੀ ਵੱਖ-ਵੱਖ ਤਰ੍ਹਾਂ ਦੇ ਰਵਾਇਤੀ ਪਕਵਾਨ ਤਿਆਰ ਕਰਕੇ ਲਿਆਉਂਦੇ ਗਏ। ਜਿਵੇਂ ਕੜਾਹ-ਪ੍ਰਸ਼ਾਦ, ਖੀਰ-ਪੂੜੇ, ਕੜੀ-ਚਾਵਲ, ਲੱਸੀ, ਗੁਲਗੁਲੇ, ਕਚੌਰੀਆਂ ਅਤੇ ਮਿੱਠੇ ਪਕਵਾਨਾਂ ਨੇ ਨਾ ਸਿਰਫ ਪੋ੍ਰਗਰਾਮ ਦੇ ਸੁਆਦ ਵਿੱਚ ਵਾਧਾ ਕੀਤਾ, ਸਗੋਂ ਆਪਸੀ ਪੇ੍ਰਮ-ਭਾਵ, ਸਦਭਾਵਨਾ ਦੀ ਮਿਸਾਲ ਵੀ ਪੇਸ਼ ਕੀਤੀ।

           ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੀਆਂ ਵਿਿਦਆਰਥਣਾਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ। ਜਿਵੇਂ ਮਹਿੰਦੀ, ਲੋਕ-ਗੀਤ, ਲੋਕ-ਨਾਚ, ਗਿੱਧਾ-ਭੰਗੜਾ, ਸੱਭਿਆਚਾਰਕ ਪਹਿਰਾਵਾ ਪ੍ਰਦਰਸ਼ਨੀ, ਇਕਾਂਗੀ ਨਾਟਕ ਅਤੇ ਸਭ ਤੋਂ ਉੱਚੀ ਪੀਂਘ ਝੂਟਣ ਦੇ ਮੁਕਾਬਲੇ ਕਰਵਾਏ ਗਏ। ਹਰ ਮੁਕਾਬਲੇ ਵਿੱਚ ਵਿਿਦਆਰਥਣਾਂ ਦਾ ਜੋਸ਼ ਅਤੇ ਕਲਾਤਮਕ ਪ੍ਰਦਰਸ਼ਨ ਨੇ ਸਭ ਨੂੰ ਮੰਤਰਮੁਗਧ ਕਰ ਦਿੱਤਾ। ਸਟੇਜ ਸਕੱਤਰ  ਡਾ. ਸੁਰਜੀਤ ਕੌਰ ਨੇ ਸੁੱਚਜੇ ਅਤੇ ਮਨਮੋਹਕ ਢੰਗ ਨਾਲ ਮੰਚ ਸੰਭਾਲਿਆ। ਅੰਤ ਵਿੱਚ ਕੋਆਰਡੀਨੇਟਰ ਪੋ੍. ਪਰਮਿੰਦਰ ਕੌਰ ਅਤੇ ਪੋ੍ਰ. ਗਗਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਸਟਾਫ ਅਤੇ ਵਿਿਦਆਰਥਣਾਂ ਨੂੰ ਪੰਜਾਬੀ ਸੱਭਿਆਚਾਰਕ ਅਤੇ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਇਸ ਵਿਸ਼ੇਸ਼ ਮੌਕੇ ਡਾ. ਮਮਤਾ ਅਰੋੜਾ, ਪੋ੍ਰ. ਸੁਨੀਤਾ ਰਾਣੀ, ਸ਼੍ਰੀਮਤੀ ਜਸਵੀਰ ਕੌਰ, ਡਾ. ਹਰਪ੍ਰੀਤ ਕੌਰ ਅਤੇ ਪੋ੍ਰ. ਇਸ਼ੂ ਬਾਲਾ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।