ਲੇਖਾਕਾਰ ਗ੍ਰੇਡ-2 ਦੀਆਂ ਅਸਾਮੀਆਂ ਲਈ ਅਰਜੀਆਂ ਦੀ ਮੰਗ

ਰੁਜ਼ਗਾਰ

ਬਠਿੰਡਾ, 14 ਅਗਸਤ: ਦੇਸ਼ ਕਲਿੱਕ ਬਿਓਰੋ

ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਗੋਨਿਆਣਾ, ਭੁੱਚੋ ਮੰਡੀ, ਰਾਮਪੁਰਾ ਫੂਲ, ਮੌੜ, ਰਾਮਾਂ ਮੰਡੀ, ਸੰਗਤ ਅਤੇ ਕੋਟਫੱਤਾ ਤੋਂ ਇਲਾਵਾ ਨਗਰ ਪੰਚਾਇਤਾਂ ਭਗਤਾ ਭਾਈਕਾ, ਲਹਿਰਾ ਮੁਹੱਬਤ, ਭਾਈਰੂਪਾ, ਮਲੂਕਾ ਅਤੇ ਕੋਠਾਗੁਰੂ ਵਿਖੇ ਲੇਖਾਕਾਰ ਗ੍ਰੇਡ-2 ਦੀਆਂ 6 ਅਸਾਮੀਆਂ ਨੂੰ ਕੰਟਰੈਕਟ ਬੇਸਿਜ਼ ਤੇ ਭਰਿਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਅਸਾਮੀਆਂ ਦੀ ਭਰਤੀ ਸਬੰਧੀ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ ਜਿਨ੍ਹਾਂ ਨੂੰ ਪੂਰਾ ਕਰਨ ਵਾਲੇ ਉਮੀਦਵਾਰ ਨੂੰ ਇਸ ਆਸਾਮੀ ਵਿਰੁੱਧ ਭਰਤੀ ਕੀਤਾ ਜਾਵੇਗਾ।

          ਵਧੀਕ ਡਿਪਟੀ ਕਮਿਸ਼ਨਰ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਅਸਾਮੀਆਂ ਲਈ ਰਿਟਾਇਰਡ ਕਰਮਚਾਰੀ, ਜਿੰਨ੍ਹਾਂ ਪਾਸ 5 ਸਾਲ ਦਾ ਬਤੌਰ ਲੇਖਾਕਾਰ ਕਿਸੇ ਵੀ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਕੰਮ ਕਰਨ ਦਾ ਤਜ਼ਰਬਾ ਹੋਵੇ, ਉਮੀਦਵਾਰ ਵਜੋਂ ਅਰਜ਼ੀ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਐਸ.ਏ.ਐਸ. ਕਾਡਰ ਦਾ ਰਿਟਾਇਰਡ ਕਰਮਚਾਰੀ ਵੀ ਅਪਲਾਈ ਕਰ ਸਕਦਾ ਹੈ ਅਤੇ ਇਹ ਨਿਯੁਕਤੀ 1 ਸਾਲ ਲਈ ਹੋਵੇਗੀ। ਅਪਲਾਈ ਕਰਨ ਵਾਲੇ ਕਰਮਚਾਰੀ ਦੀ ਉਮਰ 65 ਸਾਲ ਤੋਂ ਵੱਧ ਨਾ ਹੋਵੇ।

           ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸਰਕਾਰ ਵਿਭਾਗ ਵੱਲੋਂ ਲੇਖਾਕਾਰ (ਗ੍ਰੇਡ-2) ਦੀਆਂ ਅਸਾਮੀਆਂ ਨੂੰ ਰੈਗੂਲਰ ਤੌਰ ਤੇ ਭਰਨ ਤੋਂ ਬਾਅਦ ਕੰਟਰੈਕਟ ਤੇ ਰੱਖੇ ਕਰਮਚਾਰੀ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਤੋਂ ਬਿਨ੍ਹਾਂ ਨੋਟਿਸ ਤੇ ਖਤਮ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਆਸਾਮੀਆਂ ਤੇ ਭਰਤੀ ਕੀਤੇ ਜਾਣ ਵਾਲੇ ਕਰਮਚਾਰੀ ਨੂੰ 35,000/- ਪ੍ਰਤੀ ਮਹੀਨਾ ਫਿਕਸਡ ਮਾਣਭੱਤਾ ਦਿੱਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਕੋਈ ਹੋਰ ਭੱਤਾ ਨਹੀਂ ਦਿੱਤਾ ਜਾਵੇਗਾ।

          ਉਨ੍ਹਾਂ ਦੱਸਿਆ ਕਿ ਇੱਛੁਕ ਉਮੀਦਵਾਰ ਆਪਣਾ ਰਿਜ਼ਿਊਮੇ ਕਮਰਾ ਨੰਬਰ 210-ਈ, ਪਹਿਲੀ ਮੰਜ਼ਿਲ, ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਠਿੰਡਾ ਵਿਖੇ ਮਿਤੀ 5 ਸਤੰਬਰ 2025 ਤੱਕ ਦਸਤੀ ਰੂਪ ਵਿੱਚ ਜਾਂ ਡਾਕ ਰਾਹੀਂ ਜਮ੍ਹਾਂ ਕਰਵਾ ਸਕਦੇ ਹਨ ਅਤੇ ਅਰਜ਼ੀ ਦੇਣ ਵਾਲੇ ਉਮੀਦਵਾਰ ਅਗਲੀ ਅਪਡੇਟ ਐਨ.ਆਈ.ਸੀ. ਦੀ ਵੈਬਸਾਈਟ https://bathinda.nic.in ਤੋਂ ਪ੍ਰਾਪਤ ਕਰ ਸਕਦੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।