ਅੱਜ ਦਾ ਇਤਿਹਾਸ

ਰਾਸ਼ਟਰੀ

16 ਅਗਸਤ 2011 ਨੂੰ ਲੋਕਪਾਲ ਅੰਦੋਲਨ ਦੌਰਾਨ ਅੰਨਾ ਹਜ਼ਾਰੇ ਤੇ ਉਨ੍ਹਾਂ ਦੇ ਸਹਿਯੋਗੀਆਂ ਅਰਵਿੰਦ ਕੇਜਰੀਵਾਲ, ਕਿਰਨ ਬੇਦੀ ਤੇ ਮਨੀਸ਼ ਸਿਸੋਦੀਆ ਨੂੰ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ
ਚੰਡੀਗੜ੍ਹ, 16 ਅਗਸਤ, ਦੇਸ਼ ਕਲਿਕ ਬਿਊਰੋ :
ਦੇਸ਼ ਤੇ ਦੁਨੀਆ ਦੇ ਇਤਿਹਾਸ ਵਿੱਚ 16 ਅਗਸਤ ਨੂੰ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਵੇਰਵੇ ਇਸ ਪ੍ਰਕਾਰ ਹਨ :-

  • 16 ਅਗਸਤ 1906 ਨੂੰ 8.2 ਤੀਬਰਤਾ ਵਾਲੇ ਭੂਚਾਲ ਨੇ ਮੱਧ ਚਿਲੀ ਵਿੱਚ 3,882 ਲੋਕਾਂ ਦੀ ਜਾਨ ਲੈ ਲਈ ਸੀ।
    *2013 ਨੂੰ ਅੱਜ ਦੇ ਦਿਨ ਫੈਰੀ ਸੇਂਟ ਥਾਮਸ ਐਕੁਇਨਾਸ ਇੱਕ ਕਾਰਗੋ ਜਹਾਜ਼ ਨਾਲ ਟਕਰਾ ਗਈ ਸੀ ਤੇ ਫਿਲੀਪੀਨਜ਼ ਦੇ ਸੇਬੂ ਵਿੱਚ ਡੁੱਬ ਗਈ ਸੀ, ਜਿਸ ਵਿੱਚ 61 ਲੋਕ ਮਾਰੇ ਗਏ ਸਨ।
  • 16 ਅਗਸਤ 2012 ਨੂੰ ਦੱਖਣੀ ਅਫ਼ਰੀਕੀ ਪੁਲਿਸ ਨੇ ਰਸਟਨਬਰਗ ਦੇ ਨੇੜੇ ਮਰੀਕਾਨਾ ਵਿਖੇ ਇੱਕ ਉਦਯੋਗਿਕ ਵਿਵਾਦ ਦੌਰਾਨ 34 ਖਾਣ ਮਜ਼ਦੂਰਾਂ ਨੂੰ ਗੋਲੀ ਮਾਰ ਦਿੱਤੀ ਅਤੇ 78 ਹੋਰ ਜ਼ਖਮੀ ਕਰ ਦਿੱਤੇ।
  • 16 ਅਗਸਤ 2011 ਨੂੰ ਲੋਕਪਾਲ ਅੰਦੋਲਨ ਦੇ ਮੋਢੀ ਅੰਨਾ ਹਜ਼ਾਰੇ ਤੇ ਉਨ੍ਹਾਂ ਦੇ ਸਹਿਯੋਗੀਆਂ ਅਰਵਿੰਦ ਕੇਜਰੀਵਾਲ, ਕਿਰਨ ਬੇਦੀ ਤੇ ਮਨੀਸ਼ ਸਿਸੋਦੀਆ ਨੂੰ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
  • 16 ਅਗਸਤ 2010 ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਏ.ਆਰ. ਰਹਿਮਾਨ ਦੇ ਥੀਮ ਗੀਤ ਨੂੰ ਮਨਜ਼ੂਰੀ ਦਿੱਤੀ ਗਈ ਸੀ।
    *2005 ਨੂੰ ਅੱਜ ਦੇ ਦਿਨ ਵੈਸਟ ਕੈਰੇਬੀਅਨ ਏਅਰਵੇਜ਼ ਫਲਾਈਟ ਵੈਨੇਜ਼ੁਏਲਾ ਵਿੱਚ ਹਾਦਸਾਗ੍ਰਸਤ ਹੋ ਗਈ ਸੀ, ਜਿਸ ਵਿੱਚ ਸਵਾਰ ਸਾਰੇ 160 ਲੋਕ ਮਾਰੇ ਗਏ ਸਨ।
  • 16 ਅਗਸਤ 1970 ਨੂੰ ਭਾਰਤੀ ਅਦਾਕਾਰ ਅਤੇ ਅਦਾਕਾਰਾ ਸੈਫ ਅਲੀ ਖਾਨ ਅਤੇ ਮਨੀਸ਼ਾ ਕੋਇਰਾਲਾ ਦਾ ਜਨਮ ਹੋਇਆ ਸੀ।
    *1960 ਨੂੰ ਅੱਜ ਦੇ ਦਿਨ ਸਾਈਪ੍ਰਸ ਨੇ ਯੂਨਾਈਟਿਡ ਕਿੰਗਡਮ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ।
  • 16 ਅਗਸਤ 1913 ਨੂੰ ਤੋਹੋਕੂ ਇੰਪੀਰੀਅਲ ਯੂਨੀਵਰਸਿਟੀ ਜਪਾਨ ਦੀ ਪਹਿਲੀ ਯੂਨੀਵਰਸਿਟੀ ਬਣੀ ਸੀ ਜਿਸਨੇ ਵਿਦਿਆਰਥਣਾਂ ਨੂੰ ਦਾਖਲਾ ਦਿੱਤਾ ਸੀ।
    *1916 ‘ਚ ਅੱਜ ਦੇ ਦਿਨ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਪ੍ਰਵਾਸੀ ਪੰਛੀ ਸੰਧੀ ‘ਤੇ ਹਸਤਾਖਰ ਕੀਤੇ ਗਏ ਸਨ।
  • 16 ਅਗਸਤ 1918 ਨੂੰ ਬੈਕਾਲ ਝੀਲ ਦੀ ਲੜਾਈ ਚੈਕੋਸਲੋਵਾਕ ਫੌਜ ਅਤੇ ਲਾਲ ਫੌਜ ਵਿਚਕਾਰ ਲੜੀ ਗਈ ਸੀ।
    *1930 ‘ਚ ਅੱਜ ਦੇ ਦਿਨ ਕੈਨੇਡਾ ਦੇ ਗਵਰਨਰ ਜਨਰਲ ਵਿਸਕਾਉਂਟ ਵਿਲਿੰਗਡਨ ਦੁਆਰਾ ਹੈਮਿਲਟਨ, ਓਨਟਾਰੀਓ ਵਿੱਚ ਪਹਿਲੀਆਂ ਬ੍ਰਿਟਿਸ਼ ਸਾਮਰਾਜ ਖੇਡਾਂ ਦਾ ਉਦਘਾਟਨ ਕੀਤਾ ਗਿਆ ਸੀ।
  • 16 ਅਗਸਤ 1946 ਨੂੰ ਕੋਲਕਾਤਾ ਵਿੱਚ ਵੱਡੇ ਪੱਧਰ ‘ਤੇ ਦੰਗੇ ਸ਼ੁਰੂ ਹੋਏ ਤੇ 72 ਘੰਟਿਆਂ ਵਿੱਚ 4,000 ਤੋਂ ਵੱਧ ਲੋਕ ਮਾਰੇ ਗਏ ਸਨ।
    *1946 ਨੂੰ ਅੱਜ ਦੇ ਦਿਨ ਸਿਕੰਦਰਾਬਾਦ ਵਿੱਚ ਆਲ ਹੈਦਰਾਬਾਦ ਟ੍ਰੇਡ ਯੂਨੀਅਨ ਕਾਂਗਰਸ ਦੀ ਸਥਾਪਨਾ ਕੀਤੀ ਗਈ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।