ਮੁੰਡੀਆਂ ਨਿਵਾਸੀ ਛੋਟੇ ਟਰਾਂਸਫਾਰਮਰ ਅਤੇ ਲਟਕਦੀਆਂ ਤਾਰਾਂ ਤੋਂ ਪਰੇਸ਼ਾਨ, ਅਣਸੁਖਾਵੀ ਘਟਨਾ ਡਰ-ਸਰਪੰਚ

ਟ੍ਰਾਈਸਿਟੀ

ਪਿੰਡ ਮੁੰਡੀਆਂ ਨਿਵਾਸੀ ਛੋਟੇ ਟਰਾਂਸਫਾਰਮਰ ਅਤੇ ਲਟਕਦੀਆਂ ਤਾਰਾਂ ਤੋਂ ਪਰੇਸ਼ਾਨ, ਕਦੇ ਵੀ ਹੋ ਸਕਦੀ ਅਣਸੁਖਾਵੀ ਘਟਨਾ-ਸਰਪੰਚ

ਮੋਰਿੰਡਾ, 16 ਅਗਸਤ ( ਭਟੋਆ) 

ਨਜ਼ਦੀਕੀ ਪਿੰਡ ਮੁੰਡੀਆਂ ਵਿਖੇ ਪਿੰਡ ਵਾਸੀ ਘੱਟ ਸਮਰੱਥਾ ਦੇ ਟਰਾਂਸਫਾਰਮਰ ਅਤੇ ਲਟਕਦੀਆਂ ਨੰਗੀਆਂ ਤਾਰਾਂ ਤੋਂ ਡਾਢੇ  ਪਰੇਸ਼ਾਨ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਲੋਡ ਜਿਆਦਾ ਹੋਣ ਕਾਰਨ ਅਤੇ ਟ੍ਰਾਂਸਫਾਰਮਰ ਛੋਟਾ ਹੋਣ ਕਾਰਨ, ਬਿਜਲੀ ਵਿੱਚ ਨੁਕਸ ਪੈਣ ਅਤੇ ਬਿਜਲੀ ਵਾਰ-ਵਾਰ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ। 

ਇਸ ਸਬੰਧੀ ਸਰਪੰਚ ਦਲਬੀਰ ਸਿੰਘ, ਰਣਜੀਤ ਸਿੰਘ, ਧਰਮਿੰਦਰ ਸਿੰਘ, ਸੁਰਜੀਤ ਸਿੰਘ, ਰਜਿੰਦਰ ਸਿੰਘ, ਜਗਤਾਰ ਸਿੰਘ,  ਨਰਿੰਦਰ ਸਿੰਘ, ਮਲਕੀਤ ਸਿੰਘ, ਹਰਵਿੰਦਰ ਸਿੰਘ, ਹਰਬੰਸ ਕੌਰ, ਸਰਬਜੀਤ ਕੌਰ, ਪਰਮਜੀਤ ਕੌਰ, ਸੁਖਜਿੰਦਰ ਕੌਰ, ਕਿਰਨਦੀਪ ਕੌਰ,  ਨਰਿੰਦਰ ਕੌਰ ਆਦਿ ਨੇ ਕਿਹਾ ਕਿ ਪਿੰਡ ਵਿੱਚ ਲੱਗਿਆ ਟਰਾਂਸਫਾਰਮਰ ਛੋਟਾ ਹੋਣ ਕਾਰਨ ਬਿਜਲੀ ਦੀ ਬਾਰ-ਬਾਰ ਬੰਦ ਹੋਣ ਕਰਕੇ ਅਤੇ ਵਾਸੀਆਂ ਦੇ ਘਰੇਲ  ਬਿਜਲਈ ਉਪਕਰਨ ਖਰਾਬ ਹੋਣ ਦੀਆਂ ਆਮ ਸ਼ਿਕਾਇਤਾਂ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਇੱਥੇ ਬਿਜਲੀ ਦੀਆਂ ਤਾਰਾ ਨੰਗੀਆਂ ਅਤੇ ਨੀਵੀਆਂ ਲਟਕਦੀਆਂ ਹੋਣ ਕਾਰਨ ਕਦੇ ਵੀ ਕੋਈ ਗੰਭੀਰ ਹਾਦਸਾ ਵਾਪਰ ਸਕਦਾ ਹੈ। ਸਰਪੰਚ ਦਲਬੀਰ ਸਿੰਘ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਕਿਹਾ ਕਿ ਦੋ ਇੱਥੇ ਇੱਕ ਟ੍ਰਾਂਸਫਾਰਮਰ ਲੱਗਾ ਹੈ ਜਿਸ ਤੋਂ ਲਗਭਗ 100 ਘਰਾਂ ਨੂੰ ਬਿਜਲੀ ਸਪਲਾਈ ਕੀਤੀ ਜਾਂਦੀ ਹੈ। ਪਰ ਇਹ ਟ੍ਰਾਂਸਫਾਰਮਰ ਬਹੁਤ ਘੱਟ ਸਮਰੱਥਾ  ਦਾ ਰੱਖਿਆ ਗਿਆ ਹੈ ਅਤੇ ਇਸ ‘ਤੇ ਜ਼ਿਆਦਾ ਲੋਡ ਹੋਣ ਕਾਰਨ ਸਹੀ ਢੰਗ ਨਾਲ ਬਿਜਲੀ ਸਪਲਾਈ  ਨਹੀਂ ਹੁੰਦੀ। ਉਨਾ ਦੱਸਿਆ ਕਿ   ਕਈ ਘਰਾਂ ਤੱਕ ਬਿਜਲੀ  ਪਹੁੰਚਦੀ ਹੀ ਨਹੀਂ ਅਤੇ ਕਈ ਘਰਾਂ ਵਿੱਚ ਲੋਡ ਘੱਟ ਹੋਣ ਕਾਰਨ  ਬਿਜਲੀ ਦੇ ਉਪਕਰਣ ਵੀ ਸੜ ਜਾਂਦੇ ਹਨ। ਜਿਸ ਕਾਰਨ ਲੋਕਾਂ  ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ। ਇਸ ਟ੍ਰਾਂਸਫਾਰਮਰ ਵਿੱਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ   ਦੀ ਹਾਲਤ ਵੀ ਬਹੁਤ ਮਾੜੀ ਹੈ ਅਤੇ ਕਈ ਥਾਵਾਂ ‘ਤੇ ਇਹ ਤਾਰਾਂ ਬਹੁਤ ਨੀਵੀਆਂ ਹੋਣ ਕਾਰਨ ਅਕਸਰ ਚੰਗਿਆੜੇ  ਨਿਕਲਣ ਕਾਰਨ ਅੱਗ  ਲੱਗਣ ਅਤੇ ਬਿਜਲੀ ਦੇ ਝਟਕੇ ਲੱਗਣ  ਦਾ ਖ਼ਤਰਾ ਰਹਿੰਦਾ ਹੈ। ਉਨਾ ਦੱਸਿਆ ਕਿ ਇਸ ਸਬੰਧੀ  ਲਗਭਗ ਇੱਕ ਸਾਲ ਪਹਿਲਾਂ ਨਵਾਂ ਟ੍ਰਾਂਸਫਾਰਮਰ ਲਗਾਉਣ ਲਈ ਅਰਜ਼ੀ ਦਿੱਤੀ ਸੀ ਅਤੇ ਇਸਨੂੰ ਮਨਜ਼ੂਰੀ ਵੀ ਦਿੱਤੀ ਗਈ ਸੀ, ਪ੍ਰੰਤੂ  ਅੱਜ ਤੱਕ ਕੋਈ ਨਵਾਂ ਟ੍ਰਾਂਸਫਾਰਮਰ ਨਹੀਂ ਲਗਾਇਆ ਗਿਆ ਹੈ।ਉਨਾ ਦੱਸਿਆ ਕਿ ਇਸ ਸਬੰਧੀ ਕਈ ਵਾਰ ਬਿਜਲੀ ਬੋਰਡ ਦਫ਼ਤਰ  ਨਾਲ ਸੰਪਰਕ ਕੀਤਾ ਗਿਆ ਹੈ।  ਪਰ ਉਨਾ ਦੀ  ਕੋਈ ਸੁਣਵਾਈ ਨਹੀਂ ਹੋ ਰਹੀ। ਅਤੇ  ਜਦੋਂ ਇਨ੍ਹਾਂ ਤਾਰਾਂ ਤੋਂ ਰਾਤ ਨੂੰ ਸਪਲਾਈ ਬੰਦ ਹੋ ਜਾਂਦੀ ਹੈ, ਤਾਂ ਕੋਈ ਵੀ ਕਰਮਚਾਰੀ ਫੋਨ ਕਰਨ ‘ਤੇ ਵੀ ਉਨ੍ਹਾਂ ਨੂੰ ਜਵਾਬ ਨਹੀਂ ਦਿੰਦੇ।  ਉਨ੍ਹਾਂ ਹੁਣ ਐਕਸੀਅਨ ਖਰੜ  ਸਮੇਤ ਮੁੱਖ ਮੰਤਰੀ ਪੰਜਾਬ, ਬਿਜਲੀ ਮੰਤਰੀ, ਚੇਅਰਮੈਨ ਬਿਜਲੀ ਬੋਰਡ ਅਤੇ ਹੋਰ ਊਚ ਅਧਿਕਾਰੀਆਂ ਨੂੰ ਪੱਤਰ  ਭੇਜਕੇ ਮੰਗ ਕੀਤੀ ਹੈ ਕਿ ਪਿੰਡ ਵਾਸੀਆਂ ਦੀ ਸਮੱਸਿਆ ਦਾ ਜਲਦੀ ਹੱਲ ਕਰਵਾਇਆ ਜਾਵੇ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।