ਸੀ ਪੀ ਆਈ (ਐਮ) ਦੇ ਸਕੱਤਰ ਸੇਖੋਂ ਵੱਲੋਂ ਮਨੀਸ਼ ਸਿਸੋਦੀਆ ਦੇ ਬਿਆਨ ਦੀ ਨਿਖੇਧੀ

Punjab

ਸੰਗਰੂਰ, 17 ਅਗਸਤ, ਦੇਸ਼ ਕਲਿੱਕ ਬਿਓਰੋ :

ਅੱਜ ਸੀ. ਪੀ. ਆਈ.(ਐਮ) ਜੋਨ ਸੰਗਰੂਰ ਦੇ ਬ੍ਰਾਂਚ ਸਕੱਤਰਾਂ ਜਿਲ੍ਹਾ ਸੰਗਰੂਰ, ਮਲੇਰਕੋਟਲਾ, ਤੇ ਬਰਨਾਲਾ ਦਾ ਸਿਖਲਾਈ ਕੈਂਪ ਚਮਕ ਭਵਨ ਸੰਗਰੂਰ ਵਿਖੇ ਕਾਮਰੇਡ ਅਬਦੁਲ ਸਤਾਰ ਸੂਬਾ ਸਕੱਤਰੇਤ ਮੈਂਬਰ ਦੀ ਪ੍ਰਧਾਨਗੀ ਹੇਠ ਹੋਇਆ। ਇਸ ਸਮੇਂ ਕਾਮਰੇਡ ਚਮਕੌਰ ਸਿੰਘ ਖੇੜੀ ਜਿਲ੍ਹਾ ਸਕੱਤਰ ਸੀ.ਪੀ ਆਈ (ਐਮ) ਸੰਗਰੂਰ ਨੇ ਕਿਹਾ ਕਿ ਕਾਮਰੇਡ ਜਤਿੰਦਰ ਪਾਲ ਸਿੰਘ ਸੂਬਾ ਸਕੱਤਰੇਤ ਮੈਂਬਰ ਨੇ ਬਤੌਰ ਲੈਕਚਰਾਰ ਦੇ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਅੱਜ ਚਮਕ ਭਵਨ ਵਿਚ ਵਿਸ਼ੇਸ਼ ਤੌਰ ਤੇ ਪੁੱਜੇ। ਪਾਰਟੀ ਮੀਟਿੰਗ ਤੋ ਬਾਅਦ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਮਰੇਡ ਸੇਖੋਂ ਨੇ ਕਿਹਾ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਦੇ ਬਿਆਨ ਨੂੰ ਕਰੜੇ ਹੱਥੀ ਲੈਦਿਆਂ ਆਖਿਆ ਕਿ ਇਹ ਬਿਆਨ ਪੰਜਾਬ ਦੀ ਸਮਾਜਿਕ ਅਤੇ ਆਰਥਿਕਤਾ ਦੇ ਤਾਣੇ ਬਾਣੇ ਨੂੰ ਤੋੜਣ ਵਾਲਾ ਹੈ। ਇਨ੍ਹਾਂ ਦੇ ਕਹਿਣ ਦਾ ਮਤਲਬ ਹੈ ਕਿ 2027 ਦੀਆਂ ਚੋਣਾਂ ਜਿੱਤਣ ਲਈ ਹਰ ਕੋਈ ਹੀਲਾ ਵਰਤਣਗੇ, ਇਹ ਬਹੁਤ ਗੰਭੀਰ ਮਾਮਲਾ ਹੈ। ਸਾਰੀਆਂ ਰਾਜਨੀਤਿਕ ਧਿਰਾਂ ਸਿਸੋਦੀਆ ਦੇ ਇਸ ਬਿਆਨ ਨੂੰ ਕਰੜੇ ਹੱਥੀ ਲੈ ਰਹੀਆਂ ਹਨ। ਇਸ ਬਿਆਨ ਦੀ ਵਾਇਰਲ ਹੋਈ ਵੀਡੀਓ ਦੀ ਸੀ. ਪੀ. ਆਈ.(ਐਮ) ਸਖਤ ਆਲੋਚਨਾ ਕਰਦੀ ਹੈ। ਆਮ ਆਦਮੀ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ ਬਹੁਤ ਸੰਤਾਪ ਹੰਢਾਇਆ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਸਿਸੋਦੀਆ ਇਹ ਬਿਆਨ ਦੇ ਰਹੇ ਸਨ, ਤਾਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੱਸ ਰਹੇ ਸੀ, ਜਦ ਕਿ ਉਨ੍ਹਾਂ ਨੂੰ ਚਾਹੀਦਾ ਸੀ ਕਿ ਉਹ ਅਜਿਹੀ ਬਿਆਨਬਾਜੀ ਕਰਨ ਤੋ ਰੋਕਦੇ। ਕਿਉਕਿ ਪੰਜਾਬ ਦਾ ਸਭਿਆਚਾਰ ਬਹੁਤ ਅਮੀਰ ਹੈ, ਇਸ ਗੱਲ ਤੋ ਦਿੱਲੀ ਵਾਲਿਆਂ ਨੂੰ ਸਮਝ ਲੈਣਾ ਚਾਹੀਦਾ ਹੈ। ਜੇਕਰ ਸਿਸੋਦੀਆ ਨੇ ਪੰਜਾਬ ਦੀ ਸ਼ਾਂਤੀ ਵਿਚ ਕਿਸੇ ਤਰ੍ਹਾਂ ਦਾ ਖਲ੍ਹਣ ਪਾਉਣ ਦੀ ਕੋਸ਼ਿਸ ਕੀਤੀ ਤਾਂ ਪੰਜਾਬ ਦੇ ਲੋਕ ਇਨ੍ਹਾਂ ਨੂੰ ਮਾਫ ਨਹੀ ਕਰਨਗੇ। ਸੇਖੋਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਦੀਆਂ ਸਾਜਿਸ਼ਾਂ ਨੂੰ ਸਮਝਣ ਅਤੇ 2027 ਦੀਆਂ ਚੋਣਾਂ ਵਿੱਚ ਇਨ੍ਹਾਂ ਨੂੰ ਸਬਕ ਸਿਖਾਉਣ।

ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਜਿਸ ਤਰ੍ਹਾਂ ਭਾਰਤੀ ਚੀਜ਼ਾਂ ਤੇ ਟੈਕਸ ਵਧਾਇਆ ਹੈ, ਉਸਦਾ ਜਿਸ ਤਰ੍ਹਾਂ ਵਿਰੋਧ ਹੋਣਾ ਚਾਹੀਦਾ ਸੀ, ਉਹ ਨਹੀ ਹੋਇਆ। ਐਫ. ਡੀ .ਆਈ. ਦੇ ਪ੍ਰੈਸ਼ਰ ਦੇ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਵਿਚ ਫਿਰ ਅਮਰੀਕਾ ਜਾ ਰਹੇ ਹਨ ਅਤੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੀ ਗੱਲ ਠੋਸ ਤਰੀਕੇ ਨਾਲ ਰੱਖਣ। ਅਮਰੀਕਾ ਭਾਰਤ ਤੇ ਇਹ ਵੀ ਪ੍ਰੈਸ਼ਰ ਪਾ ਰਿਹਾ ਹੈ ਕਿ ਰੂਸ ਤੋ ਤੇਲ ਲੈਣਾ ਬੰਦ ਕੀਤਾ ਜਾਵੇ, ਜੇਕਰ ਤੇਲ ਲੈਣਾ ਬੰਦ ਕਰ ਦਿੱਤਾ ਤਾਂ ਤੇਲ ਦੀਆਂ ਕੀਮਤਾਂ ਇਕ ਦਮ ਵਧ ਜਾਣਗੀਆਂ ਅਤੇ ਪਹਿਲਾਂ ਹੀ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਲੋਕਾਂ ਦਾ ਜਿਉਣਾ ਹੋਰ ਔਖਾ ਹੋ ਜਾਵੇਗਾ। ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾ ਰਹੀ ਹੈ, ਜਦ ਕਿ ਆਮ ਲੋਕਾਂ ਨੂੰ ਕੋਈ ਫਾਇਦਾ ਨਹੀ ਮਿਲ ਰਿਹਾ ਹੈ। ਉਨ੍ਹਾਂ ਭਾਰਤ ਦੇ ਚੋਣ ਕਮਿਸ਼ਨ ਤੋ ਮੰਗ ਕੀਤੀ ਕਿ ਵੋਟਾਂ ਬੈਲਟ ਪੇਪਰਾਂ ਨਾਲ ਹੋਣੀਆਂ ਚਾਹੀਦੀਆਂ ਹਨ।
ਇਸ ਮੌਕੇ ਕਾਮਰੇਡ ਜੋਗਾ ਸਿੰਘ ਉਪੱਲੀ, ਅਜਮੇਰ ਸਿੰਘ,ਜੋਗਿੰਦਰ ਸਿੰਘ ਵੱਧਣ, ਸਤਿੰਦਰ ਪਾਲ ਸਿੰਘ ਭਵਾਨੀਗੜ੍ਹ, ਨਛੱਤਰ ਸਿੰਘ ਗੰਢੂਆਂ, ਹਰਮੇਸ਼ ਕੌਰ ਰਾਇ ਸਿੰਘ ਵਾਲਾ ,ਹਰਬੰਸ ਸਿੰਘ ਨਮੋਲ, ਗੁਰਮੀਤ ਸਿੰਘ ਬਲਿਆਲ, ਪਰਮਜੀਤ ਕੌਰ ਭੱਟੀਵਾਲ ਕਲਾ,ਰਜਿੰਦਰ ਸਿੰਘ ਕਾਹਨੇਕੇ, ਛੋਟਾ ਸਿੰਘ ਧਨੌਲਾ, ਬਲਵੀਰ ਸਿੰਘ ਹੰਡਿਆਇਆ, ਰਛਪਾਲ ਸਿੰਘ ਮਹੋਲੀ, ਹਰਮੀਤ ਸਿੰਘ ਚੌਹਾਨ, ਨੌਰੰਗ ਸਿੰਘ ਮਹੇਰਨਾ, ਗੁਰਮੁਖ ਸਿੰਘ ਮਹੇਰਨਾ, ਬਹਾਦਰ ਸਿੰਘ ਮਹੌਲੀ, ਕਰਤਾਰ ਸਿੰਘ ਮਹੋਲੀ , ਯਸ਼ਪਾਲ ਸ਼ਰਮਾ ,ਰਘਵਿੰਦਰ ਸਿੰਘ,ਸੰਤ ਸਿੰਘ ਬਡਰੁੱਖਾਂ,
ਤੇ ਸਾਕਬਅਲੀ ,ਪਾਲ ਸਿੰਘ ਨਮੋਲ,ਸੁਰੇਸ਼ ਕੁਮਾਰ ਰਾਇਧਰਾਣਾ ,ਬਿੰਨੂ ਸ਼ਰਮਾ ਅਤੇ ਹੋਰ ਵੱਡੀ ਗਿਣਤੀ ਵਿੱਚ ਕਾਮਰੇਡਾਂ ਨੇ ਸਕੂਲ ਵਿੱਚ ਹਿੱਸਾ ਲਿਆ ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।