ਚੰਡੀਗੜ੍ਹ, 17 ਅਗਸਤ, ਦੇਸ਼ ਕਲਿੱਕ ਬਿਓਰੋ :
ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਅੱਜ ਫਲੱਟ ਗੇਟ ਖੋਲ੍ਹੇ ਗਏ। ਲਗਾਤਾਰ ਪੈ ਰਹੇ ਮੀਂਹ ਕਾਰਨ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਗਿਆ। ਇਸ ਤੋਂ ਬਾਅਦ ਪਾਣੀ ਦਾ ਪੱਧਰ ਵੱਧਣ ਨਾਲ ਸਥਿਤੀ ਉਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਵੱਲੋਂ ਝੀਲ ਦੇ ਫਲੱਡ ਗੇਟ ਖੋਲ੍ਹੇ ਗਏ।
ਇੱਥੇ ਵਰਨਣਯੋਗ ਹੈ ਕਿ ਲਗਾਤਾਰ ਪੈ ਰਹੀ ਮੀਂਹ ਕਾਰਨ ਪਾਣੀ ਦਾ ਪੱਧਰ ਵਧਦਾ ਰਹਿੰਦਾ ਹੈ। ਇਸ ਕਾਰਨ ਅਗਸਤ ਮਹੀਨੇ ’ਚ ਚਾਰ ਵਾਰ ਫਲੱਡ ਗੇਟ ਖੋਲ੍ਹ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੁਖਨਾ ਲੇਕ ਦਾ ਪਾਣੀ ਨਿਰਧਾਰਤ ਸੀਮਾ ਤੋਂ ਉੱਪਰ ਜਾਣ ਕਾਰਨ ਗੇਟ ਖੋਲ੍ਹਣ ਲਾਜ਼ਮੀ ਹੋ ਗਿਆ ਸੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਸਥਿਤੀ ਨਾ ਬਣੇ।