ਮੋਰਿੰਡਾ 17 ਅਗਸਤ (ਭਟੋਆ)
ਬਲਾਕ ਮੋਰਿੰਡਾ ਦਾ ਛੋਟਾ ਜਿਹਾ ਪਿੰਡ ਕੋਟਲਾ ਜਿੱਥੇ ਭਾਵੇਂ ਆਬਾਦੀ ਬਹੁਤ ਘੱਟ ਹੈ ਪਰ ਕੋਈ ਵੀ ਵਿਅਕਤੀ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਕਰਦਾ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਪਿੰਡ ਨੂੰ ਪੰਜਾਬ ਸਰਕਾਰ ਵੱਲੋਂ ਜ਼ਿਲਾ ਪੱਧਰੀ ਨਸ਼ਾ ਮੁਕਤ ਪਿੰਡ ਵਜੋਂ ਚੁਣਿਆ ਗਿਆ। ਜਿਸਦੀ ਆਸ ਪਾਸ ਦੇ ਪਿੰਡਾਂ ਦੇ ਲੋਕ ਵੀ ਸ਼ਲਾਘਾ ਕਰ ਰਹੇ ਹਨ। ਇਸ ਸਬੰਧੀ ਪਿੰਡ ਦੇ ਸਰਪੰਚ ਅਤੇ ਸਮਾਜ ਸੇਵੀ ਆਗੂ ਹਰਵਿੰਦਰ ਸਿੰਘ ਰੱਕੜ ਕੋਟਲਾ ਨੇ ਦੱਸਿਆ ਕਿ ਪਿੰਡ ਵਿੱਚ ਅੱਜ ਤੱਕ ਨਾ ਕੋਈ ਕਿਸੇ ਵਿਅਕਤੀ ਦੇ ਵਿਰੁੱਧ ਨਸ਼ੇ ਨੂੰ ਲੈ ਕੇ ਕੋਈ ਪਰਚਾ ਦਰਜ ਹੋਇਆ ਅਤੇ ਨਾ ਹੀ ਪਿੰਡ ਦਾ ਕੋਈ ਵਿਅਕਤੀ ਨਸ਼ਾ ਕਰਦਾ ਹੈ ਜਿਸ ਦੀ ਪੜਤਾਲ ਸੰਬੰਧਿਤ ਵਿਭਾਗ ਵੱਲੋਂ ਕੀਤੀ ਗਈ ਅਤੇ ਮੇਰੇ ਪਿੰਡ ਨੂੰ ਜਿਲਾ ਰੂਪਨਗਰ ਦਾ ਪਹਿਲਾ ਨਸ਼ਾ ਮੁਕਤ ਪਿੰਡ ਐਲਾਨਿਆ ਗਿਆ। ਉਹਨਾਂ ਦੱਸਿਆ ਕਿ 15 ਅਗਸਤ ਨੂੰ ਰੂਪਨਗਰ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਵਿਖੇ ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਸਰਪੰਚ ਹਰਵਿੰਦਰ ਸਿੰਘ ਰੱਕੜ,ਪੰਚਾਇਤ ਮੈਬਰ ਹਰਜਿੰਦਰ ਸਿੰਘ,ਜਗਜੀਤ ਸਿੰਘ,ਹਰਜਿੰਦਰ ਸਿੰਘ,ਰੁਪਿੰਦਰ ਕੌਰ,ਰਾਜਵੀਰ ਸਿੰਘ,ਕੁਲਵਿੰਦਰ ਕੌਰ ਸਾਹਿਤ ਨੰਬਰਦਾਰ ਹਰਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ,ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਤੇ ਡਿਪਟੀ ਕਮਿਸ਼ਨਰ ਰੂਪਨਗਰ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਪਿੰਡ ਨੂੰ ਇਸੇ ਤਰ੍ਹਾਂ ਮੁਕਤ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।