ਨਵੀਂ ਦਿੱਲੀ, 18 ਅਗਸਤ, ਦੇਸ਼ ਕਲਿੱਕ ਬਿਓਰੋ :
ਸੋਨੇ ਦੀਆਂ ਕੀਮਤਾਂ ਵਿੱਚ ਅੱਜ ਵੱਡਾ ਬਦਲਾਅ ਦੇਖਿਆ ਗਿਆ ਹੈ। ਸੋਨੇ ਦੇ ਭਾਅ ਵਿੱਚ ਅੱਜ ਗਿਰਾਵਟ ਆਈ ਹੈ। ਅੱਜ ਸਰਾਫਾ ਬਾਜ਼ਾਰ ਵਿੱਚ 24 ਕੈਰੇਟ ਸੋਨੇ ਦੀ ਕੀਮਤ ₹1,01,320 ਪ੍ਰਤੀ ਦਸ ਗ੍ਰਾਮ ਅਤੇ 22 ਕੈਰੇਟ ਸੋਨੇ ਦਾ ਭਾਵ ₹92,890 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਹੈ। ਇਸ ਦੇ ਨਾਲ ਹੀ, ਅੱਜ ਚਾਂਦੀ (Silver Price) ਦੀ ਕੀਮਤ 1,16,100 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਇਸੇ ਤਰ੍ਹਾਂ, 22 ਕੈਰੇਟ ਸੋਨੇ ਦੀ ਕੀਮਤ 92,740 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਵੀ 100 ਰੁਪਏ ਡਿੱਗ ਕੇ 1,16,100 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। MCX ‘ਤੇ ਫਿਊਚਰਜ਼ ਬਾਜ਼ਾਰ ਵਿੱਚ, ਸੋਨੇ ਦੇ ਫਿਊਚਰਜ਼ (03 ਅਕਤੂਬਰ, 2025 ਨੂੰ ਸਮਾਪਤ ਹੋਏ) 0.10% ਵੱਧ ਕੇ 99,934 ਰੁਪਏ ਪ੍ਰਤੀ 10 ਗ੍ਰਾਮ ‘ਤੇ ਵਪਾਰ ਕਰ ਰਹੇ ਸਨ, ਜਦੋਂ ਕਿ ਚਾਂਦੀ (5 ਸਤੰਬਰ, 2025 ਨੂੰ ਸਮਾਪਤ ਹੋਏ) 0.14% ਵੱਧ ਕੇ 1,14,101 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਵਪਾਰ ਕਰ ਰਹੇ ਸਨ।