ਨਵੀਂ ਦਿੱਲੀ, 21 ਅਗਸਤ, ਦੇਸ਼ ਕਲਿੱਕ ਬਿਓਰੋ :
ਸੋਨੇ ਦੇ ਭਾਅ ਵਿੱਚ ਰੋਜ਼ਾਨਾ ਉਤਰਾਅ ਚੜ੍ਹਾਅ ਆਉਂਦਾ ਰਹਿੰਦਾ ਹੈ। ਅੱਜ ਫਿਰ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਸੋਨੇ ਦੇ ਭਾਅ ਵਿੱਚ 600 ਰੁਪਏ ਦਾ ਵਾਧਾ ਦਿਖਾਈ ਦਿੱਤਾ। ਅੱਜ ਸੋਨੇ ਦਾ ਭਾਅ 1,00,620 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਿਆ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ, ਥੋਕ ਖਰੀਦਕਾਰਾਂ ਵੱਲੋਂ ਕੀਤੀ ਗਈ ਤਾਜ਼ਾ ਮੰਗ ਦੇ ਚਲਦਿਆਂ ਇਹ ਤੇਜ਼ੀ ਆਈ ਹੈ। ਬੁੱਧਵਾਰ ਨੂੰ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 1,00,020 ਰੁਪਏ ਪ੍ਰਤੀ 10 ਗ੍ਰਾਮ ਉਤੇ ਬੰਦ ਹੋਇਆ ਸੀ। ਅੱਜ 99.5 ਸੁੱਧਤਾ ਵਾਲੇ ਸੋਨੇ ਦੇ ਭਾਅ ਵਿੱਚ 500 ਰੁਪਏ ਵਾਧਾ ਹੋਇਆ, ਜਿਸ ਨਾਲ ਕੀਮਤ 1,00,200 ਪ੍ਰਤੀ 10 ਗ੍ਰਾਮ ਹੋ ਗਈ। ਚਾਂਦੀ ਦੇ ਭਾਅ ਵਿੱਚ ਵੀ ਵਾਧਾ ਦਿਖਾਈ ਦਿੱਤਾ ਹੈ। ਅੱਜ 1500 ਰੁਪਏ ਵਧਕੇ 1,14,000 ਰੁਪਏ ਪ੍ਰਤੀ ਕਿਲੋਗ੍ਰਾਮ (ਟੈਕਸ ਸਮੇਤ) ਪਹੁੰਚ ਗਈ। ਜੋ, ਬੁੱਧਵਾਰ ਨੂੰ ਇਹ 1,12,500 ਪ੍ਰਤੀ ਕਿਲੋ ਸੀ।