ਮੋਹਾਲੀ: 21 ਅਗਸਤ, ਦੇਸ਼ ਕਲਿੱਕ ਬਿਓਰੋ
ਸੈਕਟਰ 70 ਦੇ 724 ਐਮ ਆਈ ਜੀ (ਸੁਪਰ) ਮਕਾਨਾਂ ਦੀ ਐਸੋਸ਼ੀਏਸ਼ਨ ਵੱਲੋਂ ਸਾਰੇ ਮਕਾਨਾਂ ਦੀ ਸਕਿਉਰਿਟੀ ਦੇ ਪ੍ਰਬੰਧ ਵਜੋਂ ਲਾਏ ਗੇਟਾਂ ਦਾ ਉਦਘਾਟਨ ਸ. ਕੁਲਵੰਤ ਸਿੰਘ ਐਮ ਐਲ ਏ ਨੇ ਕੀਤਾ।
ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮੋਹਾਲੀ ਦੀ ਪਹਿਲੀ ਐਸੋਸ਼ੀਏਸ਼ਨ ਹੈ ਜੋ ਆਪਣੇ ਖਰਚੇ ‘ਤੇ ਸਕਿਉਰਿਟੀ ਗੇਟਾਂ, ਸਕਿਉਰਿਟੀ ਕਰਮਚਾਰੀਆਂ ਦਾ ਖਰਚਾ ਖੁਦ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣੀ ਸੁਰੱਖਿਆ ਖੁਦ ਕਰਨ ਲਈ ਕੀਤੀ ਪਹਿਲਕਦਮੀ ਸਰਾਹੁਣਯੋਗ ਹੈ ਜੋ ਆਪਣੇ ਆਪ ‘ਚ ਇੱਕ ਮਿਸਾਲ ਹੈ। ਉਨ੍ਹਾਂ ਦੱਸਿਆ ਕਿ ਐਮ ਆਈ ਜੀ ਸੁਪਰ ਮਕਾਨਾਂ ਦੇ 5 ਵੱਡੇ ਗੇਟ ਅਤੇ 15 ਦੇ ਕਰੀਬ ਛੋਟੇ ਗੇਟ ਹਨ, ਜੋ ਸੁਸਾਇਟੀ ਨੇ ਨਾਗਰਿਕਾਂ ਦੀ ਮਦਦ ਨਾਲ ਲਾਏ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਇਸ ਖੇਤਰ ਵਿੱਚ ਚੋਰੀਆਂ ਤੇ ਬਾਹਰੀ ਵਿਅਕਤੀਆਂ ਦੇ ਝਗੜੇ ਘਟਣਗੇ ਤੇ ਲੋਕਾਂ ਨੂੰ ਸੁਖ ਸਹੂਲਤ ਮਿਲੇਗੀ।
ਇਸ ਮੌਕੇ ਬੋਲਦਿਆਂ ਐਮ ਸੀ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਇਸ ਖੇਤਰ ‘ਚ ਬਹੁਤ ਚੋਰੀਆਂ ਹੋ ਰਹੀਆਂ ਸਨ। ਚੋਰ ਏ ਸੀ, ਗੱਡੀਆਂ, ਸਕੂਟਰ, ਸਾਈਕਲ, ਸੀਸੀਟੀਵੀ ਕੈਮਰੇ ਆਦਿ ਬਹੁਤ ਘਟਨਾਵਾਂ ਕਰ ਚੁੱਕੇ ਹਨ। ਜਿਸ ਤੋਂ ਬਾਅਦ ਐਸੋਸੀਏਸ਼ਨ ਨੇ ਇਲਾਕੇ ਲਈ ਸਕਿਉਰਿਟੀ ਗੇਟ ਲਾਉਣ ਦਾ ਫੈਸਲਾ ਕੀਤਾ ਤੇ ਹੁਣ ਸਾਰੀ ਸੋਸਾਇਟੀ ਗੇਟਡ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਵੱਡੇ ਗੇਟਾਂ ਚੋਂ ਦੋ ਗੇਟਾਂ ਲਈ ਇੱਕ ਲੱਖ ਰੁਪਏ ਸ. ਕੁਲਵੰਤ ਸਿੰਘ ਐਮ ਐਲ ਏ, 50 ਹਜ਼ਾਰ ਭੱਲਾ ਸਾਹਿਬ, 50 ਹਜ਼ਾਰ ਗੁਰਿੰਦਰ ਟੰਡਨ, 50 ਹਜ਼ਾਰ ਮਹਿਲਾ ਕੀਰਤਨ ਮੰਡਲੀ ਅਤੇ ਬਾਕੀ ਲੋਕਾਂ ਨੇ ਖੁਦ ਦਿੱਤੇ ਹਨ। ਉਨ੍ਹਾਂ ਆਪਣਾ ਕੰਮ ਛੱਡ ਕੇ ਗੇਟਾਂ ‘ਤੇ ਖੜ੍ਹਣ ਵਾਲੇ ਨਾਗਰਿਕਾਂ ਦਾ ਵੀ ਧੰਨਵਾਦ ਕੀਤਾ।
ਐਸੋਸ਼ੀਏਸ਼ਨ ਦੇ ਪ੍ਰਧਾਨ ਸ੍ਰੀ ਆਰ ਪੀ ਕੰਬੋਜ ਨੇ ਵਿਧਾਇਕ ਕੁਲਵੰਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹਰ ਕੰਮ ਵਿੱਚ ਪੂਰੀ ਮਦਦ ਕਰਦੇ ਹਨ।

ਇਸ ਮੌਕੇ ਐਸੋਸ਼ੀੲਸ਼ਨ ਦੇ ਅਹੁਦੇਦਾਰ ਆਰ ਕੇ ਗੁਪਤਾ, ਬਲਵਿੰਦਰ ਬੱਲੀ, ਗੁਰਪ੍ਰੀਤ ਭੁੱਲਰ, ਮਨਜੀਤ ਸਿੰਘ , ਗੁਰਿੰਦਰ ਟੰਡਨ, ਕੁਲਵੰਤ ਸਿੰਘ ਤੁਰਕ,, ਐਸ ਕੇ ਸ਼ਰਮਾ, ਬਲਜੀਤ ਸਿੰਘ ਹੈਪੀ, ਰਜਿੰਦਰ ਸ਼ਰਮਾ, ਹਰਪਾਲ ਚੰਨਾ ਸਾਬਕਾ ਐਮ ਸੀ, ਅਕਵਿੰਦਰ ਸਿੰਘ ਗੋਸਲ, ਕੁਲਦੀਪ ਸਿੰਘ , ਹਰਮੇਸ਼ ਕੁੰਬੜਾ, ਪਰਗਟ ਸਿੰਘ, ਰਜਿੰਦਰ ਧੂਰੀਆ, ਕਰਨੈਲ ਸਿੰਘ ਜੰਡੂ, ਅਮਰ ਸਿੰਘ ਧਾਲੀਵਾਲ, ਚਮਨਦੇਵ ਸ਼ਰਮਾ, ਐਸ ਐਸ ਅਹੂਜਾ, ਪ੍ਰੋ. ਗੁਲਦੀਪ ਸਿੰਘ, ਸੁਰਿੰਦਰ ਸਿੰਘ, ਡਾ. ਭੁੱਕਲ, ਸੋਭਾ ਗੌਰੀਆ, ਕਮਲਜੀਤ ਉਬਰਾਏ, ਨੀਲਮ ਧੂਰੀਆ, ਵਰਿੰਦਰਪਾਲ ਕੌਰ, ਵੀਨਾ ਕੰਬੋਜ, ਸੁਰਿੰਦਰ ਸਿੰਘ , ਬਲਜੀਤ ਸਿੰਘ, ਅਨਿਲ ਸ਼ਰਮਾ, ਡਾ. ਸੀ ਐਲ ਪ੍ਰੋਹਿਤ, ਕੁਲਭੂਸ਼ਨ ਆਹਲੂਵਾਲੀਆ, ਪ੍ਰੋ. ਜਸਵਿੰਦਰ ਸਿੰਘ, ਅਵਿਨਾਸ਼ ਤਿਗਾੜੇ ਤੇ ਵੀਰ ਸਿੰਘ ਠਾਕੁਰ ਹਾਜ਼ਰ ਸਨ।