ਪਾਲਘਰ, 21 ਅਗਸਤ, ਦੇਸ਼ ਕਲਿੱਕ ਬਿਓਰੋ :
ਦਵਾਈ ਕੰਪਨੀ ਵਿੱਚ ਗੈਸ ਲੀਕ ਹੋਣ ਕਾਰਨ 4 ਲੋਕਾਂ ਦੀ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਤਾਰਾਪੁਰ-ਬੋਈਸਰ ਉਦਯੋਗਿਕ ਖੇਤਰ ਵਿੱਚ ਇਕ ਦਵਾਈ ਕੰਪਨੀ ਵਿੱਚ ਗੈਸ ਲੀਕ ਹੋ ਗਈ। ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਇਹ ਘਟਨਾ ਮੇਡਲੀ ਫਾਰਮ ਵਿੱਚ ਦੁਪਹਿਰ ਸਮੇਂ ਵਾਪਰੀ।
ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਦੀ ਇਕ ਯੁਨਿਟ ਵਿੱਚ ਨਾਈਟ੍ਰੋਜਨ ਗੈਸ ਲੀਕ ਹੋ ਗਈ, ਇਸ ਕਾਰਨ ਇੱਥੇ ਕੰਮ ਕਰਨ ਵਾਲੇ ਕਰਮਚਾਰੀ ਪ੍ਰਭਾਵਿਤ ਹੋਏ ਹਨ।
ਉਨ੍ਹਾਂ ਦੱਸਿਆ 6 ਕਰਮਚਾਰੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਚਾਰ ਦੀ ਮੌਤ ਹੋ ਗਈ। ਦੋ ਹਰ ਨੂੰ ਹਸਪਤਾਲ ਵਿਖੇ ਆਈਸੀਯੂ ਵਿਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਇਲਾਜ਼ ਚਲ ਰਿਹਾ ਹੈ।