ਦੱਖਣੀ ਅਮਰੀਕਾ ਦੇ ਤੱਟ ਨੇੜੇ 7.5 ਤੀਬਰਤਾ ਦਾ ਭੂਚਾਲ ਆਇਆ, ਸੁਨਾਮੀ ਦੀ ਚੇਤਾਵਨੀ ਜਾਰੀ

ਕੌਮਾਂਤਰੀ

ਵਾਸ਼ਿੰਗਟਨ, 22 ਅਗਸਤ, ਦੇਸ਼ ਕਲਿਕ ਬਿਊਰੋ :
ਦੱਖਣੀ ਅਮਰੀਕਾ ਦੇ ਤੱਟ ਦੇ ਨੇੜੇ 7.5 ਤੀਬਰਤਾ ਦਾ ਭੂਚਾਲ ਆਇਆ ਹੈ। ਇਸ ਕਾਰਨ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਭੂਚਾਲਾਂ ਬਾਰੇ ਜਾਣਕਾਰੀ ਦੇਣ ਵਾਲੀ ਇੱਕ ਅਮਰੀਕੀ ਸੰਸਥਾ USGS ਦੇ ਅਨੁਸਾਰ, ਇਸ ਭੂਚਾਲ ਦਾ ਕੇਂਦਰ ਅਰਜਨਟੀਨਾ ਦੇ ਦੱਖਣ ਵਿੱਚ ਡਰੇਕ ਪੈਸੇਜ ਦੇ ਨੇੜੇ 10.8 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।