ਚੰਡੀਗੜ੍ਹ, 22 ਅਗਸਤ, ਦੇਸ਼ ਕਲਿੱਕ ਬਿਓਰੋ :
ਚੰਡੀਗੜ੍ਹ ਵਿੱਚ ਵਿਦਿਆਰਥੀ ਚੋਣਾਂ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਦੇ 11 ਕਾਲਜਾਂ ਵਿੱਚ ਵਿਦਿਆਰਥੀ ਸੰਘ ਦੀਆਂ ਚੋਣਾਂ ਸਬੰਧੀ ਡੀਐਸਡਬਲਿਊ ਪ੍ਰੋ. ਅਮਿਤ ਚੌਹਾਨ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀ ਸੰਘ ਚੋਣਾਂ ਲਈ 3 ਸਤੰਬਰ ਨੂੰ ਵੋਟਾਂ ਪੈਣਗੀਆਂ। 27 ਅਗਸਤ ਨੂੰ ਨਾਮਜ਼ਦਗੀਆਂ ਭਰੀਆਂ ਜਾਣਗੀਆਂ।
27 ਅਗਸਤ ਨੂੰ ਸਵੇਰੇ 9.30 ਵਜੇ ਤੋਂ 10.30 ਵਜੇ ਤੱਕ ਫਾਰਮ ਭਰਨ ਸਕਣਗੇ। ਸਵੇਰੇ 10.35 ਵਜੇ ਨਾਮਜ਼ਦਗੀ ਪੱਤਰਾਂ ਦੀ ਸਕਰੂਟਨੀ ਕੀਤੀ ਹੋਵੇਗੀ। ਦੁਪਹਿਰ 12 ਵਜੇ ਉਮੀਦਵਾਰ ਮੁਢਲੀ ਸੂਚੀ ਸਬੰਧਤ ਵਿਭਾਗਾਂ ਵਿੱਚ ਪ੍ਰਦਰਸ਼ਤ ਕੀਤੀ ਜਾਵੇਗੀ। ਦੁਪਹਿਰ 12.30 ਵਜੇ ਤੋਂ 1.30 ਵਜੇ ਤੱਕ ਇੰਤਰਾਜ ਦਰਜ ਕਰਵਾ ਸਕਣਗੇ।
28 ਅਗਸਤ ਨੂੰ ਸਵੇਰੇ 10.00 ਵਜੇ ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। 10.30 ਵਜੇ ਤੋਂ 12 ਵਜੇ ਤੱਕ ਨਾਮ ਵਾਪਸ ਲੈ ਸਕਣਗੇ ਅਤੇ ਦੁਪਹਿਰ 2.30 ਵਜੇ ਫਾਈਨਲ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ।
3 ਸਤੰਬਰ ਨੂੰ ਸਵੇਰੇ 9.30 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਣਗੀਆਂ।
ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਵਿਦਿਆਰਥੀ ਯੂਨੀਅਨਾਂ ਕਾਰ ਰੈਲੀ ਨਹੀਂ ਕਰ ਸਕਣਗੀਆਂ। ਯੂਨੀਵਰਸਿਟੀ ਵਿੱਚ ਕੋਈ ਵੀ ਗੱਡੀ ਬਿਨਾਂ ਸਿਟਕਰ ਦਾਖਲ ਨਹੀਂ ਹੋ ਸਕੇਗੀ। ਯੂਨੀਵਰਸਿਟੀ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਚੋਣਾਂ ਸਬੰਧੀ ਯੂਨੀਵਰਸਿਟੀ ਵਿੱਚ ਚੋਣ ਜਬਤਾ ਲਾਗੂ ਕਰ ਦਿੱਤਾ ਗਿਆ ਹੈ।