ਮੁੰਬਈ, 23 ਅਗਸਤ, ਦੇਸ਼ ਕਲਿੱਕ ਬਿਓਰੋ ;
ਰਿਲਾਇੰਸ ਸਮੂਹ ਦੇ ਚੇਅਰਮੈਨ ਅਨਿਲ ਅੰਬਾਨੀ ਦੇ ਵੱਖ ਵੱਖ ਟਿਕਾਣਿਆਂ ਉਤੇ ਅੱਜ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਕੇਂਦਰੀ ਜਾਂਚ ਬਿਊਰੋ (CBI) ਨੇ ਮੁੰਬਾਈ ਸਥਿਤ ਰਿਹਾਇਸ਼ ਉਤੇ ਛਾਪੇਮਾਰੀ ਕੀਤੀ। 17000 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਅੱਜ ਸਵੇਰੇ ਹੀ ਸੀਬੀਆਈ ਦੇ ਅਧਿਕਾਰੀਆਂ ਵੱਲੋਂ ‘ਸੀਵਿੰਡ’ ਰਿਹਾਇਸ਼ ਉਤੇ ਪਹੁੰਚੇ।
ਖਬਰਾਂ ਮੁਤਾਬਕ ਸੱਤ ਤੋਂ ਅੱਠ ਅਧਿਕਾਰੀ ਘਰ ਵਿੱਚ ਦਾਖਲ ਹੋਏ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਛਾਪੇਮਾਰੀ ਦੌਰਾਨ ਅੰਬਾਨੀ ਅਤੇ ਉਨ੍ਹਾਂ ਦਾ ਪਰਿਵਾਰ ਘਰ ਵਿੱਚ ਹੀ ਮੌਜੂਦ ਹਨ। ਇਹ ਕਾਰਵਾਈ ਸੀਬੀਆਈ ਦੀ ਉਸ ਜਾਂਚ ਦਾ ਹਿੱਸਾ ਹੈ, ਜਿਸ ਵਿੱਚ ਏਜੰਸੀ ਨੇ ਰਿਲਾਇੰਸ ADA ਗਰੁੱਪ ਨਾਲ ਜੁੜੀਆਂ ਕੰਪਨੀਆਂ ਤੱਕ ਆਪਣੀ ਪੜਤਾਲ ਦਾ ਦਾਇਰਾ ਵਧਾਇਆ ਹੈ।