ਈਡੀ ਵੱਲੋਂ ਕਾਂਗਰਸੀ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਂਗਰਸੀ ਵਿਧਾਇਕ ਨੂੰ ਕਥਿਤ ਤੌਰ ਉਤੇ ਆਨਲਾਈਨ ਅਤੇ ਆਫਲਾਈਨ ਸੱਟੇਬਾਜ਼ੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਨਵੀਂ ਦਿੱਲੀ, 23 ਅਗਸਤ, ਦੇਸ਼ ਕਲਿੱਕ ਬਿਓਰੋ :
ਈਡੀ ਵੱਲੋਂ ਕਾਂਗਰਸੀ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਂਗਰਸੀ ਵਿਧਾਇਕ ਨੂੰ ਕਥਿਤ ਤੌਰ ਉਤੇ ਆਨਲਾਈਨ ਅਤੇ ਆਫਲਾਈਨ ਸੱਟੇਬਾਜ਼ੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਈਡੀ ਨੇ ਕਰਨਾਟਕ ਕਾਂਗਰਸ ਦੇ ਵਿਧਾਇਕ ਕੇਸੀ ਵੀਰੇਂਦਰ ‘ਪੱਪੀ’ ਨੂੰ ਮਨੀ ਲਾਂਡ੍ਰਿੰਗ ਕਾਨੂੰਨ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਕੇਂਦਰੀ ਜਾਂਚ ਏਜੰਸੀ ਨੇ ਇਹ ਵੀ ਕਿਹਾ ਕਿ ਉਸਨੇ ਸ਼ੁੱਕਰਵਾਰ ਨੂੰ ਕਈ ਸੂਬਿਆਂ ਵਿੱਚ ਛਾਪੇਮਾਰੀ ਦੇ ਬਾਅਦ 12 ਕਰੋੜ ਰੁਪਏ ਨਗਦ (ਲਗਭਗ ਇਕ ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਸਮੇਤ), 6 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ, ਲਗਭਗ 10 ਕਿਲੋਗ੍ਰਾਮ ਚਾਂਦੀ ਅਤੇ ਚਾਰ ਵਾਹਨ ਜ਼ਬਤ ਕੀਤੇ ਹਨ।
ਈਡੀ ਨੇ ਕਿਹਾ ਕਿ ਚਿਤਰਦੁਰਗਾ ਦੇ 50 ਸਾਲਾ ਵਿਧਾਇਕ ਨੂੰ ਸ਼ੁੱਕਰ ਨੂੰ ਸਿੱਕਿਮ ਦੀ ਰਾਜਧਾਨੀ ਗੰਗਟੋਕ ਵਿਚ ਇਕ ਨਾਮਿਤ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਬੇਂਗਲੁਰੂ ਦੀ ਨਿਆਇਕ ਅਦਾਲਤ ਵਿੱਚ ਪੇਸ਼ ਕਰਨ ਲਈ ਟ੍ਰਾਂਜਿਟ ਰਿਮਾਂਡ ਪ੍ਰਾਪਤ ਕੀਤੀ ਗਈ ਹੈ। ਈਡੀ ਦਾ ਬੇਂਗਲੁਰੂ ਖੇਤਰ ਮਾਮਲੇ ਦੀ ਜਾਂਚ ਕਰ ਰਹੀ ਹੈ।