ਚੰਡੀਗੜ੍ਹ, 25 ਅਗਸਤ, ਦੇਸ਼ ਕਲਿਕ ਬਿਊਰੋ :
ਪੰਜਾਬ ਪੁਲਿਸ ਨੇ ਬਟਾਲਾ ਤੋਂ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਕਾਰਵਾਈ ਦੌਰਾਨ, ਪੁਲਿਸ ਨੇ ਚਾਰ ਹੈਂਡ ਗ੍ਰਨੇਡ (SPL HGR-84), ਦੋ ਕਿਲੋ RDX ਅਧਾਰਤ IED ਅਤੇ ਸੰਚਾਰ ਉਪਕਰਣ ਬਰਾਮਦ ਕੀਤੇ ਹਨ।
ਜਾਂਚ ਤੋਂ ਪਤਾ ਲੱਗਾ ਹੈ ਕਿ ਪੂਰੀ ਘਟਨਾ ਦੀ ਯੋਜਨਾ ਬ੍ਰਿਟੇਨ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਅੱਤਵਾਦੀ ਨਿਸ਼ਾਨ ਸਿੰਘ ਉਰਫ ਨਿਸ਼ਾਨ ਜੋੜੀਆ ਦੁਆਰਾ ਬਣਾਈ ਜਾ ਰਹੀ ਸੀ।
ਪਾਕਿਸਤਾਨ ਸਥਿਤ ISI ਸਮਰਥਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨੂੰ ਇਸ ਪਿੱਛੇ ਦੱਸਿਆ ਜਾ ਰਿਹਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਬਰਾਮਦਗੀ ਤੋਂ ਬਾਅਦ, ਬਟਾਲਾ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਪੁਲਿਸ ਨੇ ਇਹ ਸਾਰਾ ਵਿਸਫੋਟਕ ਬਟਾਲਾ ਦੇ ਬਾਲਾਪੁਰ ਪਿੰਡ ਦੇ ਨੇੜੇ ਤੋਂ ਬਰਾਮਦ ਕੀਤਾ ਹੈ। ਹੁਣ ਤੱਕ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਉਸਦਾ ਦੂਜਾ ਸਾਥੀ ਫਰਾਰ ਹੈ। ਉਸ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
