ਟਰਾਲੇ ਨੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਨੂੰ ਟੱਕਰ ਮਾਰੀ, 8 ਲੋਕਾਂ ਦੀ ਮੌਤ 43 ਜ਼ਖਮੀ

ਰਾਸ਼ਟਰੀ

ਲਖਨਊ, 25 ਅਗਸਤ, ਦੇਸ਼ ਕਲਿਕ ਬਿਊਰੋ :
ਇੱਕ ਟਰਾਲੇ ਨੇ ਪਿੱਛੇ ਤੋਂ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਟਰੈਕਟਰ-ਟਰਾਲੀ ਪਲਟ ਗਈ। ਹਾਦਸੇ ਵਿੱਚ 8 ਸ਼ਰਧਾਲੂਆਂ ਦੀ ਮੌਤ ਹੋ ਗਈ। 43 ਜ਼ਖਮੀ ਹਨ। ਇਨ੍ਹਾਂ ਵਿੱਚੋਂ 3 ਦੀ ਹਾਲਤ ਗੰਭੀਰ ਹੈ।ਇਹ ਹਾਦਸਾ ਯੂਪੀ ਦੇ ਬੁਲੰਦਸ਼ਹਿਰ ਵਿੱਚ ਬੀਤੀ ਰਾਤ ਵਾਪਰਿਆ।
ਮ੍ਰਿਤਕਾਂ ਵਿੱਚ 6 ਸਾਲ ਦਾ ਇੱਕ ਬੱਚਾ, 4 ਪੁਰਸ਼ ਅਤੇ 3 ਔਰਤਾਂ ਸ਼ਾਮਲ ਹਨ। ਇਹ ਹਾਦਸਾ ਐਤਵਾਰ ਰਾਤ 2 ਵਜੇ ਰਾਸ਼ਟਰੀ ਰਾਜਮਾਰਗ 34 ‘ਤੇ ਅਰਨੀਆ ਖੇਤਰ ਦੇ ਘਾਟਲ ਪਿੰਡ ਨੇੜੇ ਵਾਪਰਿਆ। ਸ਼ਰਧਾਲੂ ਕਾਸਗੰਜ ਤੋਂ ਰਾਜਸਥਾਨ ਦੇ ਗੁੱਗਾ ਮਾੜੀ ਜਾ ਰਹੇ ਸਨ।
ਪੁਲਿਸ ਦਾ ਕਹਿਣਾ ਹੈ ਕਿ ਸ਼ਰਧਾਲੂਆਂ ਨੇ ਟਰਾਲੀ ਨੂੰ ਡਬਲ ਡੈਕਰ ਬਣਾਇਆ ਸੀ। ਟਰਾਲੀ ਨੂੰ ਵਿਚਕਾਰ ਲੱਕੜ ਰੱਖ ਕੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ, ਤਾਂ ਜੋ ਵੱਧ ਤੋਂ ਵੱਧ ਲੋਕ ਬੈਠ ਸਕਣ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।