ਵਾਸ਼ਿੰਗਟਨ, 27 ਅਗਸਤ, ਦੇਸ਼ ਕਲਿਕ ਬਿਊਰੋ :
ਅਮਰੀਕਾ ਨੇ ਭਾਰਤ ‘ਤੇ ਵਾਧੂ 25% ਟੈਰਿਫ ਲਗਾਉਣ ਲਈ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਭਾਰਤੀ ਸਮੇਂ ਅਨੁਸਾਰ, ਇਹ ਟੈਰਿਫ ਅੱਜ ਬੁੱਧਵਾਰ, 27 ਅਗਸਤ ਨੂੰ ਸਵੇਰੇ 9:31 ਵਜੇ ਲਾਗੂ ਹੋਵੇਗਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 6 ਅਗਸਤ ਨੂੰ ਰੂਸ ਤੋਂ ਤੇਲ ਖਰੀਦਣ ‘ਤੇ ਜੁਰਮਾਨੇ ਵਜੋਂ ਇਸ ਟੈਰਿਫ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ, ਵਪਾਰ ਘਾਟੇ ਦਾ ਹਵਾਲਾ ਦਿੰਦੇ ਹੋਏ, 7 ਅਗਸਤ ਤੋਂ ਭਾਰਤ ‘ਤੇ 25% ਟੈਰਿਫ ਲਗਾਇਆ ਗਿਆ ਸੀ। ਇਸਦਾ ਮਤਲਬ ਹੈ ਕਿ ਹੁਣ ਅਮਰੀਕਾ ਨੂੰ ਨਿਰਯਾਤ ਕੀਤੇ ਜਾਣ ਵਾਲੇ ਭਾਰਤੀ ਸਮਾਨ ‘ਤੇ ਕੁੱਲ ਟੈਰਿਫ 50% ਤੱਕ ਹੋਵੇਗਾ।
ਬੀਤੇ ਕੱਲ੍ਹ ਮੰਗਲਵਾਰ ਨੂੰ ਜਾਰੀ ਕੀਤੇ ਗਏ ਹੁਕਮ ਵਿੱਚ ਲਿਖਿਆ ਹੈ, ‘ਇਸ ਦਸਤਾਵੇਜ਼ ਦੀ ਸੂਚੀ ਵਿੱਚ ਦੱਸੀ ਗਈ ਡਿਊਟੀ ਭਾਰਤ ਤੋਂ ਆਉਣ ਵਾਲੀਆਂ ਵਸਤੂਆਂ ‘ਤੇ ਲਾਗੂ ਹੋਵੇਗੀ।
