ਡੇਰਾ ਬਾਬਾ ਨਾਨਕ, 27 ਅਗਸਤ, ਨਰੇਸ਼ :
ਪੰਜਾਬ ਵਿੱਚ ਹੜ੍ਹ ਦਾ ਕਹਿਰ ਵਧਦਾ ਜਾ ਰਿਹਾ ਹੈ। ਰਾਤ ਨੂੰ ਰਾਵੀ ਦਰਿਆ ਤੋਂ ਵੱਡਾ ਨੁਕਸਾਨ ਹੋ ਰਿਹਾ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਇਲਾਕਿਆ ’ਚ ਰਾਵੀ ਦਰਿਆ ਬੀਤੇ ਕੱਲ੍ਹ ਤੋਂ ਵਡਾ ਨੁਕਸਾਨ ਕਰ ਰਿਹਾ। ਬੀਤੀ ਦੇਰ ਰਾਤ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਨੇੜੇ ਵੀ ਰਾਵੀ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਹੋ ਰਿਹਾ ਹੈ ਅਤੇ ਪਾਣੀ ਦੇ ਪੱਧਰ ਵਧ ਰਿਹਾ। ਰਾਤ ਨੂੰ ਧੁੱਸੀ ਬੰਨ ਟੁੱਟਣ ਕਾਰਨ ਕਈ ਨੇੜਲੇ ਪਿੰਡਾਂ ’ਚ ਪਾਣੀ ਦਾਖਿਲ ਹੋ ਗਿਆ। ਖੇਤਾਂ ਵਿੱਚ ਖੜ੍ਹੀਆਂ ਫਸਲਾਂ ’ਚ ਪਾਣੀ ਭਰ ਗਿਆ ਅਤੇ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ। ਡੇਰਾ ਬਾਬਾ ਨਾਨਕ ਨਾਨਕ ਸ਼ਹਿਰ ’ਚ ਵੀ ਪਾਣੀ ਦਾਖਲ ਹੋ ਗਿਆ। ਲੋਕ ਪ੍ਰਸ਼ਾਸ਼ਨ ਕੋਲੋਂ ਮਦਦ ਦੀ ਅਪੀਲ ਕਰ ਰਹੇ ਹਨ ।