ਚੰਡੀਗੜ੍ਹ, 28 ਅਗਸਤ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਲੋਕ ਹੜ੍ਹਾਂ ਵਿੱਚ ਫਸੇ ਹੋਏ ਹਨ। ਲੋਕਾਂ ਨੂੰ ਬਚਾਉਣ ਲਈ ਪੁਲਿਸ, ਐਨਡੀਆਰਐਫ, ਫੌਜ ਅਤੇ ਸਮਾਜ ਸੇਵੀ ਸੰਸਥਾਵਾਂ ਲੱਗੀਆਂ ਹੋਈਆਂ ਹਨ। ਦੂਜੇ ਪਾਸੇ ਯੂਨੀਵਰਸਿਟੀਆਂ ਵੱਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਨੂੰ ਲੈ ਕੇ ਇਨ੍ਹਾਂ ਜ਼ਿਲ੍ਹਿਆਂ ਦੇ ਵਿਦਿਆਰਥੀ ਪ੍ਰੇਸ਼ਾਨ ਹਨ।
ਹੜ੍ਹ ‘ਚ ਫਸੇ ਵਿਦਿਆਰਥੀਆਂ ਨੇ ਦੱਸਿਆ ਕਿ ਬੀ ਡੀ ਐਸ ਦੀ ਪੜ੍ਹਾਈ ਕਰ ਰਹੇ ਹਨ। 29 ਅਗਸਤ ਨੂੰ ਉਸਦੀ ਪ੍ਰੀਖਿਆਵਾਂ ਹਨ। ਉਹ ਘਰ ਆਏ ਹੋਏ ਤੇ ਇੱਥੇ ਫਸ ਗਏ। ਹੁਣ ਪ੍ਰੀਖਿਆ ਲਈ ਜਾਣਾ ਮੁਸ਼ਿਕਲ ਹੈ। ਉਸਨੇ ਦੱਸਿਆ ਕਿ ਅਜਿਹੇ ਵੱਡੀ ਗਿਣਤੀ ਵਿਦਿਆਰਥੀ ਹਨ ਜਿਹੜ੍ਹੇ ਆਪਣੇ ਘਰਾਂ ਵਿੱਚ ਫਸੇ ਹੋਏ ਹਨ, ਪ੍ਰੰਤੂ ਅਜੇ ਤੱਕ ਯੂਨੀਵਰਸਿਟੀ ਨੇ ਪ੍ਰੀਖਿਆਵਾਂ ਸਬੰਧੀ ਕੋਈ ਫੈਸਲਾ ਨਹੀਂ ਲਿਆ। ਹੜ੍ਹਾਂ ਵਿਚ ਫਸੇ ਹੋਏ ਵਿਦਿਆਰਥੀਆਂ ਨੇ ਕਿਹਾ ਅਜਿਹੀ ਸਥਿਤੀ ਵਿੱਚ ਉਹ ਪ੍ਰੀਖਿਆ ਦੇਣ ਨਹੀਂ ਆ ਸਕਣਗੇ ਅਤੇ ਨਾ ਹੀ ਮਾਨਸਿਕ ਤੌਰ ਉਤੇ ਪ੍ਰੀਖਿਆਵਾਂ ਦੀ ਤਿਆਰ ਕਰ ਸਕਣਗੇ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਪ੍ਰੀਖਿਆਵਾਂ ਅੱਗੇ ਪਾਇਆ ਜਾਵੇ।