ਹਿਮਾਚਲ ‘ਚ ਭਾਰੀ ਮੀਂਹ ਦੌਰਾਨ ਜ਼ਮੀਨ ਖਿਸਕਣ ਕਾਰਨ ਪੰਜਾਬ ਦੇ 3 ਲੋਕਾਂ ਸਣੇ 11 ਸ਼ਰਧਾਲੂਆਂ ਦੀ ਮੌਤ

ਪੰਜਾਬ

ਚੰਬਾ, 29 ਅਗਸਤ, ਦੇਸ਼ ਕਲਿਕ ਬਿਊਰੋ :

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਭਰਮੌਰ ਵਿੱਚ ਭਾਰੀ ਬਾਰਿਸ਼ ਦੌਰਾਨ ਜ਼ਮੀਨ ਖਿਸਕਣ ਕਾਰਨ ਮਣੀਮਹੇਸ਼ ਯਾਤਰਾ ‘ਤੇ ਗਏ 11 ਸ਼ਰਧਾਲੂਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 3 ਪੰਜਾਬ ਦੇ, 1 ਉੱਤਰ ਪ੍ਰਦੇਸ਼ ਦੇ ਅਤੇ 5 ਚੰਬਾ ਦੇ ਹਨ। ਦੋ ਲੋਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।ਅਧਿਕਾਰੀਆਂ ਅਨੁਸਾਰ, ਪਹਾੜ ਤੋਂ ਪੱਥਰ ਡਿੱਗਣ ਅਤੇ ਆਕਸੀਜਨ ਦੀ ਘਾਟ ਕਾਰਨ ਲੋਕਾਂ ਦੀ ਮੌਤ ਹੋਈ ਹੈ। ਭਰਮੌਰ ਵਿੱਚ ਲਗਭਗ 3 ਹਜ਼ਾਰ ਮਣੀਮਹੇਸ਼ ਸ਼ਰਧਾਲੂ ਫਸੇ ਹੋਏ ਹਨ, ਜਿਨ੍ਹਾਂ ਦਾ ਬਚਾਅ ਕਾਰਜ ਜਾਰੀ ਹੈ।ਜਿਕਰਯੋਗ ਹੈ ਕਿ ਪਿਛਲੇ ਹਫ਼ਤੇ, ਜ਼ਮੀਨ ਖਿਸਕਣ ਕਾਰਨ 7 ਸ਼ਰਧਾਲੂਆਂ ਦੀ ਮੌਤ ਹੋ ਗਈ। 9 ਲਾਪਤਾ ਹੋ ਗਏ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।