ਕਿਸ਼ਤੀ ਡੁੱਬਣ ਨਾਲ 49 ਲੋਕਾਂ ਦੀ ਮੌਤ 100 ਲਾਪਤਾ

ਕੌਮਾਂਤਰੀ

ਨੂਆਕਚੋਟ, 30 ਅਗਸਤ, ਦੇਸ਼ ਕਲਿਕ ਬਿਊਰੋ :
ਅਫਰੀਕੀ ਦੇਸ਼ ਮੌਰੀਤਾਨੀਆ ਦੇ ਤੱਟ ‘ਤੇ ਇੱਕ ਕਿਸ਼ਤੀ ਡੁੱਬਣ ਨਾਲ 49 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 100 ਲਾਪਤਾ ਹਨ।
ਇੱਕ ਸੀਨੀਅਰ ਤੱਟ ਅਧਿਕਾਰੀ ਨੇ ਨਿਊਜ਼ ਏਜੰਸੀ ਏਐਫਪੀ ਨੂੰ ਦੱਸਿਆ ਕਿ ਗਸ਼ਤੀ ਟੀਮ ਨੇ 17 ਲੋਕਾਂ ਨੂੰ ਬਚਾਇਆ ਹੈ। ਹੁਣ ਤੱਕ 49 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਦਫ਼ਨਾ ਦਿੱਤੀਆਂ ਗਈਆਂ ਹਨ। ਲਾਪਤਾ ਲੋਕਾਂ ਦੀ ਭਾਲ ਅਜੇ ਵੀ ਜਾਰੀ ਹੈ।
ਬਚਾਏ ਗਏ ਲੋਕਾਂ ਨੇ ਦੱਸਿਆ ਕਿ ਕਿਸ਼ਤੀ ‘ਤੇ ਲਗਭਗ 160 ਲੋਕ ਸਨ, ਜਿਨ੍ਹਾਂ ਵਿੱਚ ਸੇਨੇਗਲ ਅਤੇ ਗੈਂਬੀਆ ਦੇ ਨਾਗਰਿਕ ਵੀ ਸ਼ਾਮਲ ਸਨ। ਸਥਾਨਕ ਪੁਲਿਸ ਨੇ ਵੀ ਮੌਤਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।
ਇਹ ਹਾਦਸਾ ਦੇਰ ਰਾਤ ਉਦੋਂ ਵਾਪਰਿਆ ਜਦੋਂ ਕਿਸ਼ਤੀ ‘ਤੇ ਸਵਾਰ ਪ੍ਰਵਾਸੀਆਂ ਨੇ ਮੌਰੀਤਾਨੀਆ ਦੀ ਰਾਜਧਾਨੀ ਨੂਆਕਚੋਟ ਤੋਂ 80 ਕਿਲੋਮੀਟਰ ਉੱਤਰ ਵਿੱਚ ਇੱਕ ਸ਼ਹਿਰ ਦੀਆਂ ਲਾਈਟਾਂ ਵੇਖੀਆਂ। ਇਸ ਤੋਂ ਬਾਅਦ, ਉਹ ਕਿਸ਼ਤੀ ਇੱਕ ਪਾਸੇ ਝੁਕ ਗਈ, ਜਿਸ ਕਾਰਨ ਕਿਸ਼ਤੀ ਪਲਟ ਗਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।