ਅੱਜ ਦਾ ਇਤਿਹਾਸ

ਪੰਜਾਬ ਰਾਸ਼ਟਰੀ

ਅੱਜ ਦੇ ਦਿਨ ਇਸਰੋ ਨੇ ਰਸਮੀ ਤੌਰ ‘ਤੇ ਚੰਦਰਯਾਨ-1 ਨੂੰ ਖਤਮ ਕਰ ਦਿੱਤਾ ਸੀ
ਚੰਡੀਗੜ੍ਹ, 30 ਅਗਸਤ, ਦੇਸ਼ ਕਲਿਕ ਬਿਊਰੋ :
ਦੇਸ਼-ਦੁਨੀਆ ਦੇ ਇਤਿਹਾਸ ‘ਚ 30 ਅਗਸਤ ਨੂੰ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਵੇਰਵੇ ਇਸ ਪ੍ਰਕਾਰ ਹਨ :-
*30 ਅਗਸਤ 2014 ਨੂੰ ਲੇਸੋਥੋ ਦੇ ਪ੍ਰਧਾਨ ਮੰਤਰੀ ਟੌਮ ਥਾਬੇਨ ਦੱਖਣੀ ਅਫਰੀਕਾ ਭੱਜ ਗਏ ਸਨ ਕਿਉਂਕਿ ਫੌਜ ਕਥਿਤ ਤੌਰ ‘ਤੇ ਤਖ਼ਤਾਪਲਟ ਕਰ ਰਹੀ ਸੀ।
*2011 ‘ਚ ਅੱਜ ਦੇ ਦਿਨ ਹਿੰਦੀ ਵਿਕੀਪੀਡੀਆ ਦਸ ਲੱਖ ਦੇ ਅੰਕੜੇ ਨੂੰ ਪਾਰ ਕਰਨ ਵਾਲਾ ਭਾਰਤੀ ਭਾਸ਼ਾ ਦਾ ਪਹਿਲਾ ਸੰਸਕਰਣ ਬਣ ਗਿਆ ਸੀ।

  • 30 ਅਗਸਤ 2009 ਨੂੰ ਇਸਰੋ ਨੇ ਰਸਮੀ ਤੌਰ ‘ਤੇ ਚੰਦਰਯਾਨ-1 ਨੂੰ ਖਤਮ ਕਰ ਦਿੱਤਾ ਸੀ।
    *2003 ‘ਚ ਅੱਜ ਦੇ ਦਿਨ ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ ਤੀਜੀ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਸਨ।
  • 30 ਅਗਸਤ 1995 ਨੂੰ ਯੁੱਧ ਦੌਰਾਨ ਨਾਟੋ ਨੇ ਬੋਸਨੀਆਈ ਸਰਬ ਫੌਜਾਂ ਵਿਰੁੱਧ ਆਪ੍ਰੇਸ਼ਨ ਡਿਲੀਬਰੇਟ ਫੋਰਸ ਸ਼ੁਰੂ ਕੀਤਾ ਸੀ।
    *1991 ‘ਚ ਅੱਜ ਦੇ ਦਿਨ ਅਜ਼ਰਬਾਈਜਾਨ ਨੇ ਸੋਵੀਅਤ ਯੂਨੀਅਨ ਤੋਂ ਆਜ਼ਾਦੀ ਦਾ ਐਲਾਨ ਕੀਤਾ ਸੀ।
  • 30 ਅਗਸਤ 1981 ਨੂੰ ਈਰਾਨ ਦੇ ਰਾਸ਼ਟਰਪਤੀ ਮੁਹੰਮਦ-ਅਲੀ ਰਾਜਾਈ ਅਤੇ ਪ੍ਰਧਾਨ ਮੰਤਰੀ ਮੁਹੰਮਦ-ਜਵਾਦ ਬਹਨਾਰ ਦੀ ਈਰਾਨ ਦੇ ਪੀਪਲਜ਼ ਮੁਜਾਹਿਦੀਨ ਦੁਆਰਾ ਕੀਤੇ ਗਏ ਬੰਬ ਧਮਾਕੇ ਵਿੱਚ ਮੌਤ ਹੋ ਗਈ ਸੀ।
    *1974 ‘ਚ ਅੱਜ ਦੇ ਦਿਨ ਟੋਕੀਓ ਦੇ ਮਿਤਸੁਬੀਸ਼ੀ ਹੈਵੀ ਇੰਡਸਟਰੀਜ਼ ਦੇ ਮੁੱਖ ਦਫਤਰ ਵਿੱਚ ਬੰਬ ਫਟਿਆ ਸੀ, ਜਿਸ ਵਿੱਚ 8 ਲੋਕ ਮਾਰੇ ਗਏ ਸਨ ਅਤੇ 378 ਜ਼ਖਮੀ ਹੋ ਗਏ ਸਨ।
  • 30 ਅਗਸਤ 1967 ਨੂੰ ਥਰਗੁਡ ਮਾਰਸ਼ਲ ਨੂੰ ਸੰਯੁਕਤ ਰਾਜ ਅਮਰੀਕਾ ‘ਚ ਸੁਪਰੀਮ ਕੋਰਟ ਦੇ ਪਹਿਲੇ ਅਫਰੀਕੀ ਅਮਰੀਕੀ ਜੱਜ ਵਜੋਂ ਨਿਯੁਕਤੀ ਕੀਤੀ ਗਈ ਸੀ।
    *1963 ‘ਚ ਅੱਜ ਦੇ ਦਿਨ ਅਮਰੀਕਾ ਅਤੇ ਸੋਵੀਅਤ ਯੂਨੀਅਨ ਦੇ ਨੇਤਾਵਾਂ ਵਿਚਕਾਰ ਮਾਸਕੋ-ਵਾਸ਼ਿੰਗਟਨ ਹੌਟਲਾਈਨ ਕਾਰਜਸ਼ੀਲ ਹੋ ਗਈ ਸੀ।
  • 30 ਅਗਸਤ 1945 ਨੂੰ ਹਾਂਗਕਾਂਗ ‘ਤੇ ਜਾਪਾਨੀ ਕਬਜ਼ਾ ਖਤਮ ਹੋ ਗਿਆ ਸੀ।
  • 30 ਅਗਸਤ 1945 ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਰਮਨੀ ਨੂੰ ਨਿਯੰਤਰਿਤ ਕਰਨ ਲਈ ਸਹਿਯੋਗੀ ਕੰਟਰੋਲ ਕੌਂਸਲ, ਹੋਂਦ ਵਿੱਚ ਆਈ ਸੀ।
    *1942 ‘ਚ ਅੱਜ ਦੇ ਦਿਨ ਦੂਜੇ ਵਿਸ਼ਵ ਯੁੱਧ ਦੌਰਾਨ ਆਲਮ ਅਲ ਹਲਫਾ ਦੀ ਲੜਾਈ ਸ਼ੁਰੂ ਹੋਈ ਸੀ।
  • 30 ਅਗਸਤ 1914 ਨੂੰ ਪਹਿਲੇ ਵਿਸ਼ਵ ਯੁੱਧ ਦੌਰਾਨ ਟੈਨੇਨਬਰਗ ਦੀ ਲੜਾਈ ਵਿੱਚ ਜਰਮਨੀ ਨੇ ਰੂਸੀਆਂ ਨੂੰ ਹਰਾਇਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।