ਅੰਮ੍ਰਿਤਸਰ, 30 ਅਗਸਤ, ਦੇਸ਼ ਕਲਿੱਕ ਬਿਓਰੋ :
ਸੂਬੇ ਵਿੱਚ ਆਏ ਹੜ੍ਹ ਕਾਰਨ ਅੱਜ ਹਰ ਪੰਜਾਬ ਵਾਸੀ ਦੁੱਖੀ ਹੈ। ਅੱਜ ਅਜਨਾਲਾ ਖੇਤਰ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਪਹੁੰਚੇ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਗਿਆਨੀ ਰਘਬੀਰ ਸਿੰਘ ਨੂੰ ਅਰਦਾਸ ਕਰਨ ਦੀ ਬੇਨਤੀ ਕੀਤੀ। ਜਦੋਂ ਰਘਬੀਰ ਸਿੰਘ ਅਰਦਾਸ ਕਰ ਰਹੇ ਸਨ ਤਾਂ ਰੋਣ ਲੱਗ ਪਏ। ਉਸ ਸਮੇਂ ਕੁਲਦੀਪ ਸਿੰਘ ਧਾਲੀਵਾਲ ਨੇ ਉਨ੍ਹਾਂ ਨੂੰ ਸੰਭਾਲਿਆ। ਗਿਆਨੀ ਰਘਬੀਰ ਸਿੰਘ ਹੜ੍ਹ ਨਾਲ ਹੋਏ ਮਾੜੇ ਹਾਲਤ ਤੋਂ ਦੁੱਖੀ ਸਨ।