ਮਾਨਸਾ, 31 ਅਗਸਤ, ਦੇਸ਼ ਕਲਿਕ ਬਿਊਰੋ :
ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਖੁਰਦ ਨੇੜੇ ਭਿਆਨਕ ਹਾਦਸਾ ਵਾਪਰਿਆ ਹੈ।ਇਥੇ ਇੱਕ ਯੂਪੀ ਨੰਬਰ ਪਲੇਟ ਵਾਲੀ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਮੋਟਰਸਾਈਕਲ ਸਵਾਰ ਚਾਰ ਵਿਅਕਤੀ ਸੜਕ ‘ਤੇ ਡਿੱਗ ਪਏ।
ਟੱਕਰ ਕਾਰਨ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਰਤੀਆ ਇਲਾਕੇ ਦੇ ਸਰਦਾਰਵਾਲਾ ਪਿੰਡ ਦੇ ਬਰਕਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸਦੀ ਪਤਨੀ ਮਨਪ੍ਰੀਤ ਕੌਰ, ਧੀ ਤਨਵੀਰ ਕੌਰ ਅਤੇ ਪੁੱਤਰ ਰਣਵੀਰ ਸਿੰਘ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਵਿੱਚੋਂ ਪਤਨੀ ਤੇ ਧੀ ਦੀ ਵੀ ਮੌਤ ਹੋ ਗਈ।
ਪਰਿਵਾਰ ਵਿੱਚ ਸਿਰਫ਼ ਇੱਕ ਦੋ ਸਾਲ ਦਾ ਪੁੱਤਰ ਬਚਿਆ ਹੈ। ਜ਼ਖਮੀ ਪੁੱਤਰ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
