ਅੰਮ੍ਰਿਤਸਰ, 31 ਅਗਸਤ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਹਨ। ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਲੋਕਾਂ ਲਈ ਕੀਤੇ ਜਾ ਰਹੇ ਕੰਮ ਦੀ ਹਰ ਕੋਈ ਪ੍ਰਸੰਸਾ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਦਿਨ ਰਾਤ ਲੋਕਾਂ ਦੀ ਮਦਦ ਲਈ ਲੱਗੇ ਹੋਏ ਹਨ। ਅਜਨਾਲਾ ਖੇਤਰ ਵਿੱਚ ਜਦੋਂ ਹੜਾਂ ਦੀ ਮਾਰ ਹੇਠ ਆਏ ਲੋਕਾਂ ਕੋਲ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਉਨ੍ਹਾਂ ਦੀ ਟੀਮ ਪਹੁੰਚੀ ਤਾਂ ਇਕ ਬਾਬਾ ਨੇ ਉਸਦੇ ਕੰਮਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਡੀਸੀ ਸਾਬ੍ਹ ਮੈਂ ਤੁਹਾਡੀ ਵਰਗੀ ਕੋਈ ਔਰਤ ਨਹੀਂ ਦੇਖੀ, ਹਰ ਜ਼ਿਲ੍ਹੇ ਵਿੱਚ ਤੁਹਾਡੇ ਵਰਗੇ ਡੀਸੀ ਹੋਣੇ ਚਾਹੀਦੇ ਹਨ।
ਅਜਨਾਲੇ ਇਲਾਕੇ ਦੇ ਇਸ ਪਿੰਡ ਦੀ ਇਹ ਵੀਡੀਓ, ਜਿੱਥੇ ਡਿਪਟੀ ਕਮਿਸ਼ਨਰ ਪਾਣੀ ਵਿੱਚ ਘਿਰੇ ਪਿੰਡ ਤੋਂ ਸਰਦਾਰ ਜੀ ਨੂੰ ਸੁਰੱਖਿਆਤ ਸਥਾਨ ਉੱਤੇ ਆਉਣ ਲਈ ਜ਼ੋਰ ਪਾ ਰਹੇ ਹਨ, ਪਰ ਉਹ ਸਰਦਾਰ ਜੀ ਰੱਬ ਦੀ ਰਜ਼ਾ ਵਿੱਚ ਮਸਤ ਰਹਿੰਦੇ ਹੋਏ ਉਹਨਾਂ ਨੂੰ ਆਪਣੇ ਘਰ ਲਿਜਾ ਕੇ ਪਰਿਵਾਰ ਨਾਲ ਇਸ ਬਹਾਦਰ ਧੀ ਨੂੰ ਮਿਲਾ ਰਹੇ ਹਨ।