164ਦਿਨਾਂ ‘ਚ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ 931 ਐਫ.ਆਈ.ਆਰ. ਦਰਜ ਕਰਕੇ 1433 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

29,15,500 ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ ਬਠਿੰਡਾ, 12 ਅਗਸਤ : ਦੇਸ਼ ਕਲਿੱਕ ਬਿਓਰੋ  ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ੇ ਨੂੰ ਠੱਲ੍ਹ ਪਾਉਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਵਿਆਪਕ ਪੱਧਰ ‘ਤੇ ਲਗਾਤਾਰ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਐਸ.ਐਸ.ਪੀ. ਮੈਡਮ ਅਮਨੀਤ ਕੌਂਡਲ ਨੇ ਸਾਂਝੀ ਕੀਤੀ। ਇਸ ਸਬੰਧ ਹੋਰ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮੈਡਮ ਅਮਨੀਤ ਕੌਂਡਲ ਨੇ ਦੱਸਿਆ ਕਿ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ 164ਵੇਂ ਦਿਨਾਂ ‘ਚ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ 931 ਐਫਆਈਆਰ ਦਰਜ਼ ਕਰਕੇ 1433 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਦੀ ਖੇਪ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆਂ ਕਿ ਹੁਣ ਤੱਕ ਦੋਸ਼ੀਆਂ ਕੋਲੋਂ ਹੈਰੋਇਨ 49.82 ਕਿਲੋਗ੍ਰਾਮ, ਅਫੀਮ 15.012 ਕਿਲੋਗ੍ਰਾਮ, ਨਸ਼ੀਲੇ ਕੈਪਸੂਲ 126372, ਨਸ਼ੀਲੀਆਂ ਸ਼ੀਸ਼ੀਆਂ 176, ਗਾਜਾ 16.341 ਕਿਲੋਗ੍ਰਾਮ, ਭੁੱਕੀ-ਡੋਡੇ 2234.255 ਕਿਲੋਗ੍ਰਾਮ ਬਰਾਮਦ ਕੀਤਾ। ਇਸ ਤੋਂ ਇਲਾਵਾ 29,15,500 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਪਿੰਡਾਂ ਜਾਂ ਸ਼ਹਿਰਾਂ ਚ ਤੁਹਾਡੇ ਆਲੇ-ਦੁਆਲੇ ਕੋਈ ਵੀ ਤਸਕਰ ਨਸ਼ਾ ਵੇਚਦਾ ਹੈ ਤਾਂ ਉਹ ਪੁਲਿਸ ਦੇ ਐਟੀ ਡਰੱਗ ਵਟਸਐਪ ਚੈਟਬੋਟ ਨੰਬਰ 97791-00200 ‘ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਦੇ ਸੌਦਾਗਰ ਦਾ ਪਤਾ ਦੱਸਣ ਵਾਲੇ ਵਿਅਕਤੀ ਦੀ ਪਹਿਚਾਣ ਤੇ ਨਾਮ ਗੁਪਤ ਰੱਖਿਆ ਜਾਵੇਗਾ।

Continue Reading

ਜ਼ਮੀਨੀ ਵਿਵਾਦ ਦੇ ਚਲਦਿਆਂ ਇਨਸਾਫ ਨਾ ਮਿਲਣ ’ਤੇ ਟੈਂਕੀ ਉਤੇ ਚੜ੍ਹਿਆ ਵਿਅਕਤੀ

ਗੁਰਦਾਸਪੁਰ, 12 ਅਗਸਤ, ਨਰੇਸ਼ ਕੁਮਾਰ : ਜ਼ਮੀਨੀ ਵਿਵਾਦ ਵਿਚ ਇਨਸਾਫ ਨਾ ਮਿਲਣ ਕਰਕੇ ਇਕ ਵਿਅਕਤੀਆਂ ਪਾਣੀ ਵਾਲੀ ਟੈਂਕੀ ਉਤੇ ਚੜ੍ਹ ਗਿਆ, ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਇਸ ਗੱਲ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਜ਼ਮੀਨੀ ਵਿਵਾਦ ਦੇ ਚਲਦਿਆਂ ਪਿੰਡ ਠੱਕਰ ਸੰਧੂ ਦਾ ਇਕ ਵਿਅਕਤੀ ਵਿਖੇ ਅੱਜ ਮੰਗਲਵਾਰ ਸਵੇਰੇ ਝਗੜੇ […]

Continue Reading

ਪੰਜਾਬ ਯੂਨੀਵਰਸਿਟੀ ਸਣੇ ਕਾਲਜਾਂ ‘ਚ ਜਲਦ ਹੋਣਗੀਆਂ ਚੋਣਾਂ, SSP ਨੇ ਸਥਿਤੀ ਦਾ ਜਾਇਜ਼ਾ ਲਿਆ

ਚੰਡੀਗੜ੍ਹ, 12 ਅਗਸਤ, ਦੇਸ਼ ਕਲਿਕ ਬਿਊਰੋ :ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਅਤੇ ਸ਼ਹਿਰ ਦੇ ਹੋਰ ਕਾਲਜਾਂ ਵਿੱਚ ਜਲਦੀ ਹੀ ਚੋਣਾਂ ਹੋਣ ਜਾ ਰਹੀਆਂ ਹਨ, ਪਰ ਅਜੇ ਤਾਰੀਖ਼ ਤੈਅ ਨਹੀਂ ਹੋਈ ਹੈ। ਪੁਲਿਸ ਪਹਿਲਾਂ ਹੀ ਪੂਰੀ ਤਿਆਰੀ ਕਰ ਰਹੀ ਹੈ। ਇਸ ਕਾਰਨ ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਖੁਦ ਪੰਜਾਬ ਯੂਨੀਵਰਸਿਟੀ ਪਹੁੰਚੀ ਅਤੇ ਉੱਥੇ ਸੁਰੱਖਿਆ ਸਥਿਤੀ ਦਾ ਜਾਇਜ਼ਾ […]

Continue Reading

ਫਾਜ਼ਿਲਕਾ ਤੋਂ ਕੋਟਕਪੂਰਾ ਜਾ ਰਹੀ ਰੇਲਗੱਡੀ ਦੀ ਲਪੇਟ ‘ਚ ਆਉਣ ਕਾਰਨ ਦੋ ਲੋਕਾਂ ਦੀ ਮੌਤ ਇੱਕ ਗੰਭੀਰ ਜ਼ਖ਼ਮੀ

ਮੁਕਤਸਰ ਸਾਹਿਬ, 12 ਅਗਸਤ, ਦੇਸ਼ ਕਲਿਕ ਬਿਊਰੋ :ਮੁਕਤਸਰ ਦੇ ਬੱਲਮਗੜ੍ਹ ਰੋਡ ਰੇਲਵੇ ਕਰਾਸਿੰਗ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ।ਬੀਤੀ ਰਾਤ ਕੰਮ ਤੋਂ ਵਾਪਸ ਆ ਰਹੇ ਤਿੰਨ ਲੋਕ ਫਾਜ਼ਿਲਕਾ ਤੋਂ ਕੋਟਕਪੂਰਾ ਜਾ ਰਹੀ ਇੱਕ ਰੇਲਗੱਡੀ ਦੀ ਲਪੇਟ ਵਿੱਚ ਆ ਗਏ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਗੰਭੀਰ ਜ਼ਖਮੀ ਹੋ ਗਿਆ ਅਤੇ […]

Continue Reading

ਅਮਰੀਕਾ ਦੇ ਸਟੀਲ ਪਲਾਂਟ ‘ਚ ਧਮਾਕਾ, 2 ਲੋਕਾਂ ਦੀ ਮੌਤ ਕਈ ਜ਼ਖ਼ਮੀ

ਵਾਸ਼ਿੰਗਟਨ, 12 ਅਗਸਤ, ਦੇਸ਼ ਕਲਿਕ ਬਿਊਰੋ :Explosion at US steel plant: ਅਮਰੀਕੀ ਰਾਜ ਪੈਨਸਿਲਵੇਨੀਆ ਦੇ ਪਿਟਸਬਰਗ ਵਿੱਚ ਸਥਿਤ ਯੂਐਸ ਸਟੀਲ ਪਲਾਂਟ (US steel plant) ਵਿੱਚ ਇੱਕ ਵੱਡਾ ਧਮਾਕਾ ਹੋਇਆ। 2 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 10 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।Explosion ਤੋਂ ਬਾਅਦ ਕਈ ਛੋਟੇ ਧਮਾਕੇ ਵੀ ਹੋਏ ਅਤੇ ਅਸਮਾਨ ਵਿੱਚ […]

Continue Reading

ਪੰਜਾਬ ਪੁਲਿਸ ਵੱਲੋਂ BKI ਦੇ ਨੈਟਵਰਕ ਦਾ ਪਰਦਾਫਾਸ਼

ਚੰਡੀਗੜ੍ਹ, 12 ਅਗਸਤ, ਦੇਸ਼ ਕਲਿੱਕ ਬਿਓਰੋ : ਪਾਕਿਸਤਾਨ ਦੇ ISI-ਸਮਰਥਿਤ ਅੱਤਵਾਦੀ ਨੈੱਟਵਰਕ ਖਿਲਾਫ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ, ਕਾਊਂਟਰ ਇੰਟੈਲੀਜੈਂਸ, ਜਲੰਧਰ ਵੱਲੋਂ ਐਸ.ਬੀ.ਐਸ ਨਗਰ ਪੁਲਿਸ ਨਾਲ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਬੀ.ਕੇ.ਆਈ. ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ, ਜੋ ਵਿਦੇਸ਼ ‘ਚ ਬੈਠੇ ਹੈਂਡਲਰ ਮੰਨੂ ਅਗਵਾਨ, ਗੋਪੀ ਨਵਾਂਸ਼ਹਿਰੀਆ ਅਤੇ ਜੀਸ਼ਾਨ ਅਖ਼ਤਰ ਵੱਲੋਂ, ਪਾਕ-ਅਧਾਰਿਤ ਬੀ.ਕੇ.ਆਈ. ਆਪਰੇਟਿਵ […]

Continue Reading

ਸਮਰਾਲਾ ‘ਚ ਗੁਆਂਢੀ ਵਲੋਂ ਵਕੀਲ ਤੇ ਪਰਿਵਾਰ ਉੱਤੇ ਕਿਰਪਾਨ ਨਾਲ ਹਮਲਾ, ਤਿੰਨ ਜ਼ਖ਼ਮੀ

ਸਮਰਾਲਾ, 12 ਅਗਸਤ, ਦੇਸ਼ ਕਲਿਕ ਬਿਊਰੋ :Lawyer and family attacked in Samrala: ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਦੀ ਕਪਿਲਾ ਕਲੋਨੀ ਵਿੱਚ ਇੱਕ ਵਕੀਲ ਅਤੇ ਉਸਦੇ ਪਰਿਵਾਰ ‘ਤੇ ਇੱਕ ਗੁਆਂਢੀ ਨੇ ਕਿਰਪਾਨ ਨਾਲ ਹਮਲਾ( ਕੀਤਾ। ਇਹ ਘਟਨਾ ਸਵੇਰੇ 9:40 ਵਜੇ ਵਾਪਰੀ।ਵਕੀਲ ਨੂੰ ਬਚਾਉਣ ਆਈ ਉਸਦੀ ਪਤਨੀ ਅਤੇ ਮਾਂ ‘ਤੇ ਵੀ ਹਮਲਾ ਕੀਤਾ ਗਿਆ। ਤਿੰਨੋਂ ਜ਼ਖਮੀ ਹੋ ਗਏ। ਘਟਨਾ […]

Continue Reading

Gold Rate : ਸੋਨਾ ਹੋਇਆ ਸਸਤਾ

ਨਵੀਂ ਦਿੱਲੀ, 12 ਅਗਸਤ, ਦੇਸ਼ ਕਲਿੱਕ ਬਿਓਰੋ : Gold price changes: ਸੋਨੇ ਦੇ ਭਾਅ ਵਿੱਚ ਅੱਜ ਗਿਰਾਵਟ ਦਿਖਾਈ ਦਿੱਤੀ ਹੈ। MCX ਉਤੇ ਸੋਨੇ ਦੀਆਂ ਕੀਮਤਾਂ ਵਿੱਚ 1400 ਰੁਪਏ ਦੀ ਕਮੀ ਆਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸੋਨੇ ਨੂੰ ਟ੍ਰੈਰਿਫ ਤੋਂ ਛੋਟ ਦਿੱਤੇ ਜਾਣ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਉਤੇ ਅਸਰ (changes) ਦਿਖਾਈ ਦਿੱਤਾ […]

Continue Reading

ਪੰਜਾਬ ਪੁਲਿਸ ਨਾਲ ਮੁਕਾਬਲੇ ਦੌਰਾਨ Wanted ਗੈਂਗਸਟਰ ਨੂੰ ਗੋਲੀ ਲੱਗੀ

ਨਵਾਂਸ਼ਹਿਰ, 12 ਅਗਸਤ, ਦੇਸ਼ ਕਲਿਕ ਬਿਊਰੋ :ਅੱਜ ਮੰਗਲਵਾਰ ਸਵੇਰੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਬਹਿਰਾਮ ਇਲਾਕੇ ਵਿੱਚ ਪੁਲਿਸ ਅਤੇ ਗੈਂਗਸਟਰ ਸੋਨੂੰ ਵਿਚਕਾਰ ਮੁਕਾਬਲਾ ਹੋਇਆ। ਪੁਲਿਸ ਨੇ ਸੋਨੂੰ ਨੂੰ ਉਸਦੇ ਸਾਥੀਆਂ ਸਮੇਤ ਜੈਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ।ਜਦੋਂ ਗ੍ਰਿਫ਼ਤਾਰੀ ਦੌਰਾਨ ਹਥਿਆਰ ਬਰਾਮਦ ਹੋਇਆ ਤਾਂ ਸੋਨੂੰ ਨੇ ਪੁਲਿਸ ‘ਤੇ ਗੋਲੀਬਾਰੀ ਕਰ ਦਿੱਤੀ, ਜਿਸ ਦੌਰਾਨ ਜਵਾਬੀ ਕਾਰਵਾਈ ਵਿੱਚ […]

Continue Reading

ਆਪਣੇ ਗੀਤਾਂ ‘ਚ ਵਰਤੀ ਭਾਸ਼ਾ ਲਈ ਮੁਆਫੀ ਮੰਗਣ ਤੋਂ ਬਾਅਦ ਪੰਜਾਬੀ ਗਾਇਕ ਕਰਨ ਔਜਲਾ ਭਾਰਤ ਪਹੁੰਚੇ

ਚੰਡੀਗੜ੍ਹ, 12 ਅਗਸਤ, ਦੇਸ਼ ਕਲਿਕ ਬਿਊਰੋ :ਪੰਜਾਬੀ ਗਾਇਕ ਕਰਨ ਔਜਲਾ ਅਤੇ ਹਨੀ ਸਿੰਘ ਨੇ ਆਪਣੇ ਗੀਤਾਂ ਵਿੱਚ ਵਰਤੀ ਗਈ ਭਾਸ਼ਾ ਲਈ ਪੰਜਾਬ ਮਹਿਲਾ ਕਮਿਸ਼ਨ ਤੋਂ ਮੁਆਫੀ ਮੰਗੀ ਸੀ। ਨੋਟਿਸ ਜਾਰੀ ਹੋਣ ਤੋਂ ਬਾਅਦ, ਗਾਇਕ ਕਰਨ ਔਜਲਾ (Punjabi singer Karan Aujla) ਹੁਣ ਭਾਰਤ ਵਾਪਸ ਆ ਗਿਆ ਹੈ। ਕਰਨ ਔਜਲਾ ਸੋਮਵਾਰ ਦੇਰ ਸ਼ਾਮ ਮੁੰਬਈ ਦੇ ਛਤਰਪਤੀ ਸ਼ਿਵਾਜੀ […]

Continue Reading