ਚੰਡੀਗੜ੍ਹ, 1 ਸਤੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਆਏ ਹੜ੍ਹਾਂ ਨੂੰ ਲੈ ਕੇ ਹਰ ਪੰਜਾਬੀ ਪ੍ਰੇਸ਼ਾਨ ਹੈ। ਪੰਜਾਬ ਵਿੱਚ ਆਏ ਹੜ੍ਹਾਂ ਦੇ ਪੀੜਤਾਂ ਦੇ ਲਈ ਪੰਜਾਬੀ ਗਾਇਕ ਮਦਦ ਲਈ ਅੱਗੇ ਆ ਰਹੇ ਹਨ। ਰਣਜੀਤ ਬਾਵਾ (Ranjit Bawa) ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਰਣਜੀਤ ਬਾਵਾ ਵੱਲੋਂ ਅੱਜ ਇਕ ਵੀਡੀਓ ਜਾਰੀ ਕਰਕੇ ਕਿਹਾ ਗਿਆ ਹੈ ਕਿ ਪੰਜਾਬ ਦੇ ਪੁੱਤਰ ਹਾਂ ਤੇ ਹਰ ਦੁੱਖ ਸੁਖ ਵਿੱਚ ਨਾਲ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਟੀਮ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਕੰਮ ਕਰ ਰਹੀ ਹੈ। ਹੁਣ ਹੀ ਨਹੀਂ ਪਾਣੀ ਸੁੱਕਣ ਤੋਂ ਬਾਅਦ ਵੀ ਅਸੀਂ ਲੋਕਾਂ ਨਾਲ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਕੈਨੇਡਾ ਵਿਚੋਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਸੇਵਾ ਲੋਕਾਂ ਤੋਂ ਲੈ ਆਈਏ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮੈਨੂੰ ਕੋਈ ਸ਼ੋਅ ਵੀ ਲਗਾਉਣੇ ਪਏ ਤਾਂ ਮੈਂ ਚੈਰਟੀ ਵਜੋਂ ਕਰਾਂਗਾ।