ਨਹਿਰਾਂ, ਦਰਿਆਵਾਂ ਵਿਚ ਹੋਏ ਕਟਾਣ ਭਰਨ ਦੀ ਕਮਾਣ ਹਰਜੋਤ ਬੈਂਸ ਨੇ ਸੰਭਾਲੀ
ਪ੍ਰਸਾਸ਼ਨ ਵੱਲੋਂ ਆਪ ਵਰਕਰਾਂ, ਇਲਾਕਾ ਵਾਸੀਆਂ, ਕਾਰ ਸੇਵਾ ਵਾਲਿਆਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ ਬਚਾਅ ਤੇ ਰਾਹਤ ਕਾਰਜ
ਹਰਜੋਤ ਬੈਂਸ ਨੇ ਲੋਕਾਂ ਦੀ ਹਰ ਜਰੂਰਤ ਪੂਰੀ ਕਰਨ ਲਈ 24×7 ਸੁਰੂ ਕੀਤਾ ਕੰਟਰੋਲ ਰੂਮ ਨੰਬਰ 87279-62441
ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਕੋਈ ਕਸਰ ਬਾਕੀ ਨਹੀ ਰਹੇਗੀ – ਹਰਜੋਤ ਬੈਂਸ
ਚੰਡੀਗੜ੍ਹ/ਸ੍ਰੀ ਅਨੰਦਪੁਰ ਸਾਹਿਬ 01 ਸਤੰਬਰ, ਦੇਸ਼ ਕਲਿੱਕ ਬਿਓਰੋ :
ਆਪਣੇ ਵਿਧਾਨ ਸਭਾ ਹਲਕੇ ਵਿੱਚ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਖੁੱਦ ਮੋਰਚਾ ਸੰਭਾਲ ਲਿਆ ਹੈ। ਉਨ੍ਹਾਂ ਵੱਲੋਂ ਨਹਿਰਾਂ, ਦਰਿਆਵਾ ਦੇ ਕਿਨਾਰਿਆਂ ਦੇ ਬੰਨਾਂ ਵਿਚ ਆਈਆਂ ਦਰਾਰਾ ਤੇ ਕਟਾਣ ਭਰਨ ਦਾ ਕੰਮ ਪ੍ਰਸਾਸ਼ਨ ਆਪ ਵਲੰਟੀਅਰਾਂ, ਸਥਾਨਕ ਵਾਸੀਆਂ ਤੇ ਕਾਰ ਸੇਵਾ ਵਾਲਿਆਂ ਦੇ ਸਹਿਯੋਗ ਨਾਲ ਜੋਰਾ ਸ਼ੋਰਾ ਨਾਲ ਕੀਤਾ ਜਾ ਰਿਹਾ ਹੈ। ਸ.ਬੈਂਸ ਵੱਲੋਂ ਖੁੱਦ ਕਮਾਂਡ ਸੰਭਾਲੀ ਹੋਈ ਹੈ ਅਤੇ ਉਹ ਖੁੱਦ ਇਨ੍ਹਾਂ ਰਾਹਤ ਤੇ ਬਚਾਅ ਕਾਰਜਾਂ ਵਿੱਚ ਲੱਗੇ ਨਜ਼ਰ ਆ ਰਹੇ ਹਨ।
ਅੱਜ ਤੜਕੇ ਝਿੰਜੜੀ/ ਮੀਢਵਾ ਵਿਖੇ ਨੰਗਲ ਹਾਈਡਲ ਚੈਨਲ ਨਹਿਰ ਵਿੱਚ ਆਈ ਦਰਾੜ ਦੀ ਸੂਚਨਾ ਮਿਲਦੇ ਹੀ, ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਆਪਣੇ ਸਾਥੀਆਂ ਸਮੇਤ ਮੌਕੇ ਤੇ ਪਹੁੰਚੇ। ਪ੍ਰਸਾਸ਼ਨ ਅਤੇ ਪੁਲਿਸ ਅਧਿਕਾਰੀ, ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ, ਐਸ.ਐਸ.ਪੀ ਗੁਲਨੀਤ ਸਿੰਘ ਖੁਰਾਨਾ, ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ, ਐਸ.ਡੀ.ਐਮ ਜਸਪ੍ਰੀਤ ਸਿੰਘ, ਡੀ.ਐਸ.ਪੀ ਅਜੇ ਸਿੰਘ ਸਮੇਤ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਤੁਰੰਤ ਮੌਕੇ ਤੇ ਪਹੁੰਚੇ। ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਲੋਕਾਂ ਤੱਕ ਤੇਜ਼ੀ ਨਾਲ ਪਹੁੰਚੀ ਅਤੇ ਆਪ ਵਲੰਟੀਅਰ, ਇਲਾਕਾ ਵਾਸੀ ਅਤੇ ਕਿਲ੍ਹਾ ਅਨੰਦਗੜ੍ਹ ਸਾਹਿਬ ਕਾਰ ਸੇਵਾ ਵਾਲੇ ਬਾਬਾ ਸਤਨਾਮ ਸਿੰਘ ਆਪਣੇ ਸੇਵਾਦਾਰਾਂ ਸਮੇਤ ਇਸ ਸਥਾਨ ਤੇ ਪਹੁੰਚੇ ਅਤੇ ਜੇ.ਸੀ.ਵੀ ਮਸ਼ੀਨਾਂ, ਟਰੈਕਟਰ, ਟਰਾਲੀਆਂ ਦੇ ਨਾਲ ਪਏ ਪਾੜ ਨੂੰ ਪੂਰਨਾ ਸੁਰੂ ਕਰ ਦਿੱਤਾ, ਜਿਸ ਵਿਚ ਸ.ਹਰਜੋਤ ਸਿੰਘ ਬੈਂਸ ਟਰੈਕਟਰ, ਟਰਾਲੀਆਂ ਤੋਂ ਲਿਆਦੀ ਜਾ ਰਹੀ ਮਿੱਟੀ, ਤਰਪਾਲਾ ਅਤੇ ਬੋਰੇ ਭਰ ਕੇ ਇਸ ਕਟਾਨ ਨੂੰ ਬੰਦ ਕਰਨ ਵਿੱਚ ਲੱਗੇ ਨਜ਼ਰ ਆਏ। ਸ.ਬੈਂਸ ਦਾ ਜੋਸ਼ ਅਤੇ ਉਨ੍ਹਾਂ ਦੀ ਸੇਵਾ ਦੀ ਭਾਵਨਾ ਦੇਖ ਕੇ ਸੈਂਕੜੇ ਲੋਕ ਇਕੱਠੇ ਹੋ ਗਏ, ਜਿਸ ਨਾਲ ਲੋੜੀਦਾ ਸਮਾਨ ਵੀ ਲਿਆਦਾ ਗਿਆ। ਤਰਪਾਲਾ ਅਤੇ ਬੋਰੀਆਂ ਨਾਲ ਕੰਮ ਸੁਰੂ ਕਰਵਾਇਆ ਅਤੇ ਘੰਟਿਆ ਬੰਧੀ ਸ.ਹਰਜੋਤ ਸਿੰਘ ਬੈਂਸ ਇਸ ਸਥਾਨ ਤੇ ਮੋਜੂਦ ਨਜ਼ਰ ਆਏ। ਉਨ੍ਹਾਂ ਵੱਲੋਂ ਆਪਣੇ ਹਲਕੇ ਦੇ ਵੱਖ ਵੱਖ ਖੇਤਰਾਂ ਜਿਲ੍ਹਾ ਰੂਪਨਗਰ ਅਤੇ ਪੰਜਾਬ ਦੇ ਖੇਤਰਾਂ ਵਿੱਚ ਅੱਜ ਹੋਈ ਮੁਸਲਾਧਾਰ ਬਾਰਿਸ਼ ਨਾਲ ਹੋਏ ਪ੍ਰਭਾਵਿਤ ਇਲਾਕਿਆਂ ਦੀ ਪਲ ਪਲ ਦੀ ਜਾਣਕਾਰੀ ਲਈ ਜਾ ਰਹੀ ਸੀ।
ਇਸ ਮੌਕੇ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਕਿਹਾ ਕਿ ਅਸੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਉਹ ਸਾਡੇ ਤੇ ਮਿਹਰ ਕਰਨ ਅਗਲੇ ਦੋ ਦਿਨ ਬਹੁਤ ਹੀ ਭਾਰੀ ਬਰਸਾਤ ਵਾਲੇ ਹਨ, ਭਾਖੜਾ ਡੈਮ ਦਾ ਪੱਧਰ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਡੈਮ ਅਤੇ ਪਹਾੜੀ ਖੇਤਰਾਂ ਵਿਚ ਤੋ ਬਾਰਿਸ਼ ਦਾ ਪਾਣੀ ਵਧਣ ਨਾਲ ਸਾਡਾ ਇਲਾਕਾ ਖਤਰੇ ਦੇ ਜੋਨ ਵਿੱਚ ਹੈ, ਭਾਵੇ ਹਾਲੇ ਤੱਕ ਕੋਈ ਜਾਨੀ ਮਾਲੀ ਤੇ ਪਸ਼ੂ ਧੰਨ ਦਾ ਨੁਕਸਾਨ ਨਹੀ ਹੋਇਆ ਹੈ, ਪ੍ਰੰਤੂ ਹੁਣ ਹਾਲਾਤ ਅਜਿਹੇ ਹਨ ਕਿ ਜੇਕਰ ਅਗਲੇ ਦੋ ਤਿੰਨ ਦਿਨ ਭਾਰੀ ਬਰਸਾਤ ਪੈਂਦੀ ਹੈ ਜਾਂ ਡੈਮ ਤੋ ਵਾਧੂ ਮਾਤਰਾ ਵਿਚ ਪਾਣੀ ਛੱਡਿਆ ਜਾਦਾ ਹੈ ਤਾਂ ਇਸ ਇਲਾਕੇ ਦਾ ਨੁਕਸਾਨ ਹੋਣ ਦਾ ਅੰਦੇਸ਼ਾ ਹੈ, ਇਸ ਲਈ ਪ੍ਰਸਾਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਲੋਕ ਅਫਵਾਹਾ ਤੇ ਭਰੋਸਾ ਨਾ ਕਰਨ ,ਕਿਸੇ ਵੀ ਤਰਾਂ ਦੀ ਜਰੂਰਤ ਰਸਦ, ਡਾਕਟਰੀ ਸਹਾਇਤਾ ਜਾਂ ਕੋਈ ਹੋਰ ਸਮੱਗਰੀ ਭਾਵੇ ਪਸ਼ੂ ਚਾਰਾਂ ਜਾ ਕੋਈ ਨਿੱਜੀ ਜਰੂਰਤ ਹੋਵੇ ਅਸੀ ਆਪਣਾ ਹੈਲਪ ਲਾਈਨ ਨੰਬਰ 87279-62441 ਜਾਰੀ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਖੁੱਦ ਇਸ ਇਲਾਕੇ ਵਿੱਚ ਮੋਜੂਦ ਹਾਂ ਅਤੇ ਲਗਾਤਾਰ ਹਰ ਖੇਤਰ ਦੀ ਨਿਗਰਾਨੀ ਕਰ ਰਿਹਾਂ ਹਾਂ, ਪ੍ਰਸਾਸ਼ਨ ਵੀ ਪੂਰੀ ਤਰਾਂ ਚੋਂਕਸ ਹੈ, ਸਾਰੇ ਅਧਿਕਾਰੀ/ਕਰਮਚਾਰੀ ਡਿਊਟੀਆ ਤੇ ਮੋਜੂਦ ਹਨ, ਸਾਡੇ ਪਾਰਟੀ ਵਲੰਟੀਅਰ, ਆਗੂ, ਸਮਾਜ ਸੇਵੀ ਸੰਗਠਨ, ਪੰਚ, ਸਰਪੰਚ, ਸਥਾਨਕ ਲੋਕ ਅਤੇ ਕਾਰ ਸੇਵਾ ਵਾਲੇ ਬਾਬਾ ਸਤਨਾਮ ਸਿੰਘ ਜੀ ਸੇਵਾ ਦੀ ਭਾਵਨਾ ਨਾਲ ਕੰਮ ਕਰ ਰਹੇ ਹਨ, ਕੁਦਰਤੀ ਆਫਦਾ ਦੀ ਸਥਿਤੀ ਹੈ ਲੋਕ ਸਹਿਯੋਗ ਦੇਣ।
ਇਸ ਮੌਕੇ ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਕਮਿੱਕਰ ਸਿੰਘ ਹਲਕਾ ਕੋਆਰਡੀਨੇਟਰ, ਜਸਪ੍ਰੀਤ ਜੇ.ਪੀ, ਬਲਵਿੰਦਰ ਸਿੰਘ ਸਰਪੰਚ, ਜਰਮਨ, ਗੁਰਨਾਮ, ਜਰਨੈਲ ਸਿੰਘ ਸਰਪੰਚ, ਦਲੀਪ ਹੰਸ ਮੈਂਬਰ ਦਲਿਤ ਵਿਕਾਸ ਬੋਰਡ, ਰਾਕੇਸ਼ ਕੁਮਾਰ, ਕਾਕੂ ਢੇਰ, ਦਲਜੀਤ ਸਿੰਘ, ਅਮਨਦੀਪ ਸਿੰਘ, ਲਵਦੀਪ ਸਿੰਘ, ਨਰਿੰਦਰ ਸਿੰਘ, ਰਾਮਪਾਲ ਕਾਹੀਵਾਲ ਤੇ ਪਿੰਡ ਵਾਸੀ ਹਾਜ਼ਰ ਸਨ।
ਇਸ ਦੌਰਾਨ, ਸ. ਹਰਜੋਤ ਸਿੰਘ ਬੈਂਸ ਨੇ ਵੀ ਦਧੀ ਪਿੰਡ ਨੇੜੇ ਭਾਖੜਾ ਨਹਿਰ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਲਈ ਰੇਤ ਦੀਆਂ ਬੋਰੀਆਂ ਭਰਨ ਵਿੱਚ ਮਦਦ ਕੀਤੀ ਅਤੇ ਹੜ੍ਹ ਵਰਗੀ ਸਥਿਤੀ ਦੇ ਪ੍ਰਭਾਵ ਨੂੰ ਘਟਾਉਣ ਲਈ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।