ਬਰਸਾਤੀ ਪਾਣੀਆਂ ਦੀ ਸੰਭਾਲ ਲਈ ਕੇਂਦਰ ਸਰਕਾਰ ਵੱਲੋਂ ਹੋਰ ਡੈਮ ਬਣਾਏ ਜਾਣ: ਗੜਾਂਗ

Punjab

ਮੋਹਾਲੀ:  01 ਸਤੰਬਰ, ਜਸਵੀਰ ਗੋਸਲ    

ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਕੇਂਦਰ ਸਰਕਾਰ ਨੂੰ ਦਰਿਆਵਾਂ ‘ਤੇ ਵੱਡੇ ਡੈਮ ਬਣਾਉਣੇ ਚਾਹੀਦੇ ਹਨ ਜਿਸ ਨਾਲ ਬਰਸਾਤੀ ਪਾਣੀ ਨਾਲ ਲੋਕਾਂ ਦੇ ਹੋ ਰਹੇ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਕਾਰਜ ਲਈ ਸੂਬਾ ਸਰਕਾਰਾਂ ਨੂੰ ਵੀ ਕੇਂਦਰ ਸਰਕਾਰ ‘ਤੇ ਦਬਾਅ ਬਣਾਉਣਾ ਚਾਹੀਦਾ ਹੈ।

ਜਨਰਲ ਵਰਗ ਦੇ ਰਾਜਨੀਤਿਕ ਵਿੰਗ ਦੇ ਆਗੂਆਂ ਜਸਵੀਰ ਸਿੰਘ ਗੜਾਂਗ, ਗੁਰਮਨਜੀਤ ਸਿੰਘ, ਜਗਦੀਸ਼ ਸਿੰਗਲਾ, ਦਿਲਬਾਗ ਸਿੰਘ, ਹਰਚੰਦ ਸਿੰਘ, ਸੁਰਿੰਦਰ ਸਿੰਘ ਬਾਸ਼ੀ, ਹਰਮਿੰਦਰ ਸਿੰਘ ਸੋਹੀ ਅਤੇ ਸੁਰਿੰਦਰਪਾਲ ਸਿੰਘ ਖੱਟੜਾ ਨੇ ਸਾਂਝੇ ਤੌਰ ਤੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਅਤੇ ਹੋਰਨਾਂ ਸੂਬਿਆਂ ਨੂੰ ਹੜ੍ਹਾਂ ਤੋਂ ਬਚਾਉਣ ਲਈ, ਸੂਬਿਆਂ ਨੂੰ ਆਪਸ ਵਿੱਚ ਲੜਨ ਦੀ ਬਜਾਏ, ਕੇਂਦਰ ਸਰਕਾਰ ਤੇ ਬਰਸਾਤੀ ਪਾਣੀਆਂ ਨੂੰ ਸਾਂਭਣ ਲਈ ਹੋਰ ਡੈਮ ਬਣਾਉਣ ਲਈ ਜ਼ੋਰ ਦੇਣਾ ਚਾਹੀਦਾ ਹੈ। ਆਗੂਆਂ ਨੇ ਘੱਗਰ ਦਰਿਆ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇਹ ਦਰਿਆ ਇਕੱਲਾ ਹੀ ਪੰਜਾਬ ਅਤੇ ਹਰਿਆਣਾ ਨੂੰ ਸਿੰਜਾਈ ਲਈ ਲੌੜੀਂਦੇ ਪਾਣੀ ਦੀ ਪੂਰਤੀ ਕਰ ਸਕਦਾ ਹੈ ਜੇਕਰ ਇਸ ਦਰਿਆ ਤੇ ਵੱਡਾ ਡੈਮ ਬਣਾ ਕੇ ਬਰਸਾਤੀ ਪਾਣੀ ਨੂੰ ਸਾਂਭਿਆਂ ਜਾਵੇ। ਯਮੁਨਾ ਨਦੀ ਦੇ ਨੁਕਸਾਨ ਤੋਂ ਵੀ ਸਾਰੇ ਲੋਕ ਭਲੀ-ਭਾਂਤ ਜਾਣੂ ਹਨ। ਇਨ੍ਹਾਂ ਦਰਿਆਵਾਂ ਤੇ ਡੈਮ ਬਣਾਉਣ ਚ’ ਕੀ ਸਮੱਸਿਆ ਹੈ। ਰਾਵੀ, ਸਤਲੁਜ ਅਤੇ ਬਿਆਸ ਦਰਿਆਵਾਂ ਤੇ ਹੀ ਹੋਰ ਡੈਮ ਬਣਾਏ ਜਾ ਸਕਦੇ ਹਨ। ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿੱਚ ਉੱਚੀਆਂ ਸੜਕਾਂ ਦਾ ਜਾਲ ਵਿਛਾ ਦਿੱਤਾ ਹੈ ਜੋ ਕਿ ਸਮੇਂ ਦੀ ਲੋੜ ਵੀ ਸੀ ਪਰ ਇਨ੍ਹਾਂ ਸੜਕਾਂ ਵਿੱਚ ਪਾਣੀ ਦੀ ਨਿਕਾਸੀ ਲਈ ਉਚਿਤ ਪ੍ਰਬੰਧ ਨਹੀ ਕੀਤੇ ਗਏ, ਜਿਸ ਲਈ ਸੂਬਾ ਸਰਕਾਰਾਂ ਨੂੰ ਆਪਣੇ ਪੱਧਰ ਤੇ ਅਤੇ ਕੇਂਦਰ ਸਰਕਾਰ ਤੇ ਹੋਰ ਡੈਮ ਬਣਾਉਣ ਲਈ ਜ਼ੋਰ ਦੇਣਾ ਚਾਹੀਦਾ ਹੈ। ਕੇਂਦਰ ਸਰਕਾਰ ਲਈ ਡੈਮ ਬਣਾਉਣੇ ਕੋਈ ਵੱਡੀ ਤੇ ਔਖੀ ਗੱਲ ਵੀ ਨਹੀ ਹੈ।

                        ਆਗੂਆਂ ਨੇ ਕੇਂਦਰ ਦੀ ਸਰਕਾਰ ਅਤੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਪਹਿਲ ਦੇ ਆਧਾਰ ਤੇ ਇਸ ਸਬੰਧੀ ਲੌੜੀਂਦੇ ਵਿਸ਼ੇਸ ਕਦਮ ਚੁੱਕਣ ਤਾਂ ਕਿ ਲੋਕਾਈ ਦੇ ਨਾਲ-ਨਾਲ ਕਿਸਾਨੀ ਨੂੰ ਬਚਾਇਆ ਜਾ ਸਕੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।