ਗੈਸ ਸਿਲੰਡਰ ਹੋਏ ਸਸਤੇ

ਪੰਜਾਬ ਰਾਸ਼ਟਰੀ

ਨਵੀਂ ਦਿੱਲੀ, 1 ਸਤੰਬਰ, ਦੇਸ਼ ਕਲਿੱਕ ਬਿਓਰੋ :

ਸਤੰਬਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਲੋਕਾਂ ਲਈ ਕੁਝ ਰਾਹਤ ਭਰੀ ਖਬਰ ਆਈ ਹੈ ਕਿ ਐਲਪੀਜੀ ਗੈਸ ਸਿਲੰਡਰ ਸਸਤੇ ਹੋਏ ਹਨ। ਆਇਲ ਮਾਰੀਕੀਟਿੰਗ ਕੰਪਨੀਆਂ ਵੱਲੋਂ ਸਿਲੰਡਰ ਦੇ ਭਾਅ ਵਿੱਚ ਕਟੌਤੀ ਕੀਤੀ ਗਈ ਹੈ। ਅੱਜ ਗੈਸ ਸਿਲੰਡਰ ਵਿੱਚ 51.50 ਰੁਪਏ ਭਾਅ ਵਿੱਚ ਕਟੌਤੀ ਕੀਤੀ ਗਈ ਹੈ। ਇਹ ਕਟੌਤੀ 19 ਕਿਲੋ ਵਾਲੇ ਕਾਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਉਤੇ ਘਟਾਏ ਗਏ ਹਨ। ਦਿੱਲੀ ਵਿੱਚ ਕਾਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਘੱਟ ਹੋ ਕੇ 1580 ਰੁਪਏ ਹੋ ਗਈ। ਇਹ ਕੀਮਤਾਂ ਅੱਜ 1 ਸਤੰਬਰ 2025 ਤੋਂ ਲਾਗੂ ਹੋ ਗਈਆਂ ਹਨ। ਅਗਸਤ ਮਹੀਨੇ ਵਿੱਚ ਵੀ ਕੀਮਤ ਘਟਾਈ ਗਈ ਸੀ। ਇਹ ਵੀ ਦੱਸਣਯੋਗ ਹੈ ਕਿ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।