ਅਫਗਾਨਿਸਤਾਨ ‘ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 800 ਤੋਂ ਵਧੀ

ਕੌਮਾਂਤਰੀ

ਕਾਬੁਲ, 2 ਸਤੰਬਰ, ਦੇਸ਼ ਕਲਿਕ ਬਿਊਰੋ :
ਐਤਵਾਰ ਅੱਧੀ ਰਾਤ ਨੂੰ 11:47 (ਸਥਾਨਕ ਸਮੇਂ) ‘ਤੇ ਅਫਗਾਨਿਸਤਾਨ ਵਿੱਚ 6 ਤੀਬਰਤਾ ਦਾ ਭੂਚਾਲ ਆਇਆ। ਇਸ ਵਿੱਚ ਹੁਣ ਤੱਕ 800 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 3000 ਦੇ ਕਰੀਬ ਲੋਕ ਜ਼ਖਮੀ ਹਨ।
ਭੂਚਾਲ ਦੇ ਸਮੇਂ ਜ਼ਿਆਦਾਤਰ ਲੋਕ ਸੌਂ ਰਹੇ ਸਨ, ਜਿਸ ਕਾਰਨ ਉਹ ਇਮਾਰਤਾਂ ਦੇ ਮਲਬੇ ਹੇਠਾਂ ਦੱਬ ਗਏ। ਸ਼ਹਿਰ ਵਿੱਚ ਸਾਰੀ ਰਾਤ ਝਟਕੇ ਮਹਿਸੂਸ ਕੀਤੇ ਗਏ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ।
ਯੂਐਸ ਜੀਓਲੌਜੀਕਲ ਸਰਵੇ (ਯੂਐਸਜੀਐਸ) ਦੇ ਅਨੁਸਾਰ, ਭੂਚਾਲ ਜਲਾਲਾਬਾਦ ਸ਼ਹਿਰ ਤੋਂ ਲਗਭਗ 17 ਮੀਲ ਦੂਰ ਆਇਆ, ਜਿਸਦੀ ਆਬਾਦੀ 2 ਲੱਖ ਹੈ। ਇਹ ਰਾਜਧਾਨੀ ਕਾਬੁਲ ਤੋਂ 150 ਕਿਲੋਮੀਟਰ ਦੂਰ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।