ਐਬਸਫੋਰਡ: 2 ਸਤੰਬਰ, ਗੁਰਮੀਤ ਸੁਖਪੁਰ
ਡਾ. ਬਲਜਿੰਦਰ ਸੇਖੋਂ ਨੂੰ ਸਮਰਪਿਤ ਨਾਟਕ ਮੇਲਾ ਤਰਕਸ਼ੀਲ ਸੁਸਾਇਟੀ ਵਲੋਂ ਪਿਛਲੇ ਦਿਨੀਂ ਐਬਸਫੋਰਡ ਵਿਖੇ ਕਰਵਾਇਆ ਗਿਆ । ਪ੍ਰੋਗਰਾਮ ਦੇ ਪ੍ਰਬੰਧਕਾਂ ਡਾ.ਸੁਖਦੇਵ ਮਾਨ,ਸਾਧੂ ਗਿੱਲ,ਡਾ. ਸੁਰਿੰਦਰ ਚਾਹਿਲ ਤੇ ਡਾ.ਜਗਰੂਪ ਧਾਲੀਵਾਲ ਦੇ ਯਤਨਾਂ ਸਦਕਾ ਡਾ.ਸੁਰਿੰਦਰ ਸ਼ਰਮਾਂ (ਲੋਕ ਕਲਾਮੰਚ ਮੰਡੀ, ਮੁੱਲਾਂਪੁਰ) ਵੱਲੋਂ ਨਾਟਕ “ ਦੋ ਰੋਟੀਆਂ “ਕਰਵਾਇਆ ਗਿਆ ।ਮੈਟਸਕਿਊ ਸੈਂਟੇਨੀਅਲ ਆਡੀਟੋਰੀਅਮ (ਸਿਟੀ ਹਾਲ) ਵਿਖੇ 2 ਵਜੇ 5 ਵਜੇ ਤੱਕ ਕਰਵਾਏ ਗਏ ਪ੍ਰੋਗਰਾਮ ਵਿੱਚ ਦਰਸ਼ਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਤੇ ਦਰਸ਼ਕਾਂ ਨਾਲ਼ ਨੱਕੋ ਨੱਕ ਭਰੇ ਹਾਲ ਦੀਆਂ ਤਾੜੀਆਂ ਨੇ ਨਾਟਕ ਦੇ ਪਾਤਰਾਂ ਦਾ ਹੌਸਲਾ ਵਧਾਇਆ । ਇਸਦੀ ਜਾਣਕਾਰੀ ਸੁਸਾਇਟੀ ਦੇ ਕੌਮੀ ਮੀਤ ਪ੍ਰਧਾਨ ਬਲਵਿੰਦਰ ਬਰਨਾਲਾ ਵਲੋਂ ਸਰੀ ਤੋਂ ਦਿੱਤੀ ਗਈ।ਪ੍ਰੋਗਰਾਮ ਵਿਚ ਸ਼ਾਮਲ ਸ਼ਖਸੀਅਤਾਂ ਵਿੱਚੋਂ ਬਲਦੇਵ ਰਹਿਪਾ ਕੌਮੀ ਪ੍ਰਧਾਨ ਤਰਕਸ਼ੀਲ (ਰੈਸ਼ਨਲਿਸਟ)ਸੁਸਾਇਟੀ ਕਨੇਡਾ ਤਰਕਸ਼ੀਲ ਸੋਸਾਇਟੀ ਵਲੋਂ ਚੇਤਨਾ ਮੁਹਿੰਮ ਦੀ ਜਾਣਕਾਰੀ ਦਿੱਤੀ। ਬਲਵਿੰਦਰ ਬਰਨਾਲਾ ਕੋਮੀ ਮੀਤ ਪ੍ਰਧਾਨ ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕਨੇਡਾ ਨੇ ਮਾਨਸ਼ਿਕ ਰੋਗਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ । ਗੁਰਪ੍ਰੀਤ ਭਦੌੜ ਵਲੋਂ ਕੀਤੇ ਗਏ ਯਾਦੂ ਦੇ ਟਰਿੱਕਾਂ ਨੇ ਦਰਸ਼ਕਾਂ ਨੂੰ ਪ੍ਰੋਗਰਾਮ ਨਾਲ ਜੋੜੀ ਰੱਖਿਆ।ਕਾਮਰੇਡ ਹਰਭਜਨ ਸਿੰਘ ਚੀਮਾਂ ਪ੍ਰਧਾਨ ਡਿਫੈਂਸ ਕਮੇਟੀ ਵੈਨਕੂਵਰ , ਡਾਕਟਰ ਸੁਰਿੰਦਰ ਚਾਹਲ,ਡਾ ਸਾਧੂ ਸਿੰਘ, ਡਾ ਅਮਰਜੀਤ ਭੁੱਲਰ, ਗੁਰਸ਼ਰਨ ਗਿੱਲ,ਬਲਜਿੰਦਰ ਸਿੰਘ , ਸਾਧੂ ਸਿੰਘ ਝੋਰੜ ਅਤੇ ਬਲਵੰਤ ਰੂਪਾਲ ਆਦਿ ਨੇ ਸ਼ਮੂਲੀਅਤ ਕੀਤੀ ।