ਸੂਰਤ, 2 ਸਤੰਬਰ, ਦੇਸ਼ ਕਲਿਕ ਬਿਊਰੋ :
ਸੋਮਵਾਰ ਦੇਰ ਰਾਤ ਇੱਕ ਰੰਗਾਈ ਮਿੱਲ ਵਿੱਚ ਅੱਗ ਲੱਗ ਗਈ। ਇਸ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਜਦੋਂ ਕਿ 15-20 ਮਜ਼ਦੂਰ ਜ਼ਖਮੀ ਹੋ ਗਏ। ਮੌਕੇ ‘ਤੇ ਪਹੁੰਚੀ ਫਾਇਰ ਵਿਭਾਗ ਦੀ ਟੀਮ ਨੇ ਬਹੁਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।ਇਹ ਘਟਨਾ ਗੁਜਰਾਤ ਦੇ ਸੂਰਤ ਵਿੱਚ ਵਾਪਰੀ।
ਜ਼ਿਲ੍ਹਾ ਫਾਇਰ ਅਫਸਰ ਪੀ.ਬੀ. ਗੜ੍ਹਵੀ ਨੇ ਦੱਸਿਆ ਕਿ ਬਾਰਡੋਲੀ ਫਾਇਰ ਕੰਟਰੋਲ ਰੂਮ ਨੂੰ ਕਡੋਦਰਾ ਨੇੜੇ ਇੱਕ ਰੰਗਾਈ ਮਿੱਲ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਕਈ ਫਾਇਰ ਬ੍ਰਿਗੇਡ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਮੈਨੇਜਰ ਵਲੋਂ ਮਿਲੀ ਮੁੱਢਲੀ ਜਾਣਕਾਰੀ ਅਨੁਸਾਰ, ਲਗਭਗ 15-20 ਲੋਕ ਜ਼ਖਮੀ ਹਨ। ਦੋ ਲਾਸ਼ਾਂ ਬਰਾਮਦ ਕੀਤੀਆਂ ਹਨ। ਅੱਗ ਪੂਰੀ ਤਰ੍ਹਾਂ ਕਾਬੂ ਹੇਠ ਹੈ।
ਪੁਲਿਸ ਸੁਪਰਡੈਂਟ ਰਾਜੇਸ਼ ਗੜ੍ਹੀਆ ਨੇ ਕਿਹਾ ਕਿ ਪਲਸਾਣਾ ਥਾਣਾ ਖੇਤਰ ਦੇ ਜੋਲਵਾ ਐਕਸਟੈਂਸ਼ਨ ਵਿੱਚ ਸੰਤੋਸ਼ ਟੈਕਸਟਾਈਲ ਮਿੱਲ ਵਿੱਚ ਡਰੱਮ ਫਟਣ ਤੋਂ ਬਾਅਦ ਅੱਗ ‘ਤੇ ਲਗਭਗ ਕਾਬੂ ਪਾ ਲਿਆ ਗਿਆ ਹੈ। ਕਈ ਫਾਇਰ ਬ੍ਰਿਗੇਡ ਅਤੇ ਸਬੰਧਤ ਏਜੰਸੀਆਂ ਮੌਕੇ ‘ਤੇ ਮੌਜੂਦ ਹਨ।
