ਸੋਨੇ ਦੇ ਗਹਿਣੇ ਪਾਉਣਾ ਔਰਤਾਂ ਦੀ ਇਕ ਮਨਪਸੰਦ ਹੈ। ਜੇਕਰ ਔਰਤਾਂ ਕਿਲੋ ਕਿਲੋ ਤੋਂ ਜ਼ਿਆਦਾ ਗਹਿਣੇ ਪਾ ਇਕੱਠੀਆਂ ਕਿਸੇ ਮੇਲੇ ਵਿੱਚ ਆਉਣ ਤਾਂ ਸਭ ਨੂੰ ਹੈਰਾਨ ਕਰਨ ਵਾਲਾ ਹੈ।
ਜੋਧਪੁਰ, 3 ਸਤੰਬਰ, ਦੇਸ਼ ਕਲਿੱਕ ਬਿਓਰੋ :
ਸੋਨੇ ਦੇ ਗਹਿਣੇ ਪਾਉਣਾ ਔਰਤਾਂ ਦੀ ਇਕ ਮਨਪਸੰਦ ਹੈ। ਜੇਕਰ ਔਰਤਾਂ ਕਿਲੋ ਕਿਲੋ ਤੋਂ ਜ਼ਿਆਦਾ ਗਹਿਣੇ ਪਾ ਇਕੱਠੀਆਂ ਕਿਸੇ ਮੇਲੇ ਵਿੱਚ ਆਉਣ ਤਾਂ ਸਭ ਨੂੰ ਹੈਰਾਨ ਕਰਨ ਵਾਲਾ ਹੈ। ਅਜਿਹਾ ਹੀ ਹੋਇਆ ਰਾਜਸਕਾਨ ਵਿੱਚ ਜੋਧਪੁਰ ਦੇ ਖੇਜਡਲੀ ਵਿੱਚ। ਇਸ ਪਿੰਡ ਵਿੱਚ ਆਯੋਜਿਤ ਖੇਜਡਲੀ ਸ਼ਹੀਦ ਮੇਲਾ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਮੇਲੇ ਵਿੱਚ ਬਿਸ਼ਨੋਈ ਸਮਾਜ ਦੀਆਂ ਪਹੁੰਚੀਆਂ ਔਰਤਾਂ ਦੇ ਗਹਿਣੇ ਦੇਖ ਸਭ ਹੈਰਾਨ ਸਨ। ਔਰਤਾਂ ਨੇ ਸ਼ਾਹੀ ਸਿੰਗਾਰ ਅਤੇ ਸੋਨੇ, ਹੀਰਿਆਂ ਦੇ ਪਰੰਪਰਿਕ ਪੁਸ਼ਕਾਂ ਪਾਈਆਂ ਹੋਈਆਂ ਸਨ।

ਮੇਲੇ ਵਿੱਚ ਆਈਆਂ ਔਰਤਾਂ ਨੇ ਕਿਲੋ ਕਿਲੋ ਤੋਂ ਜ਼ਿਆਦਾ ਸੋਨੇ ਦੇ ਗਹਿਣੇ ਪਾਏ ਹੋਏ ਸਨ। ਜੇਕਰ ਇਸਦੀ ਕੀਮਤ ਦਾ ਹਿਸਾਬ ਲਗਾਇਆ ਜਾਵੇ ਤਾਂ ਲਗਭਗ ਹਰ ਔਰਤ ਨੇ ਇਕ ਕਰੋੜ ਤੋਂ ਜ਼ਿਆਦਾ ਭਾਅ ਦੇ ਗਹਿਣੇ ਪਹਿਣੇ ਹੋਣਗੇ। ਬਿਸ਼ਨੋਈ ਭਾਈਚਾਰੇ ਦੀਆਂ ਔਰਤਾਂ ਲਈ ਇਹ ਕੇਵਲ ਗਹਿਣੇ ਨਹੀਂ, ਸਗੋਂ ਪਰੰਪਰਾ, ਸੰਸਕ੍ਰਿਤੀ ਅਤੇ ਗੌਰਵ ਦਾ ਪ੍ਰਤੀਕ ਹੈ।