ਮਿਡ ਡੇ ਮੀਲ ਵਰਕਰਾਂ ਯੂਨੀਅਨ ਪੰਜਾਬ ਵੱਲੋਂ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਦੀ ਮੰਗ 

ਪੰਜਾਬ

ਮੋਰਿੰਡਾ, 3 ਸਤੰਬਰ, ਭਟੋਆ :

ਮਿਡ ਡੇਅ ਮੀਲ ਵਰਕਰਜ੍ਰ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਮਿਡ ਡੇ ਮੀਲ ਵਰਕਰਾਂ ਦੀਆਂ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ। ਅੱਜ ਇੱਕ ਪ੍ਰੈੱਸ ਬਿਆਨ ਰਾਹੀਂ ਮਿਡ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਪ੍ਰਧਾਨ ਲਖਵਿੰਦਰ ਕੌਰ ਫਰੀਦਕੋਟ ਅਤੇ ਜਨਰਲ ਸਕੱਤਰ ਮਮਤਾ ਸ਼ਰਮਾ ਨੇਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇੱਕ ਤੇ ਪੂਰੇ ਪੰਜਾਬ ਤੇ ਹੜਾਂ ਦੀ ਕਰੋਪੀ ਬਣੀ ਹੋਈ ਹੈ, ਤੇ ਦੂਜੇ ਪਾਸੇ ਪੰਜਾਬ ਦੀ ਤਾਨਾਸ਼ਾਹੀ ਸਰਕਾਰ ਨੇਂ ਲੋਕਾਂ ਦੀ ਮਦਦ ਤਾਂ ਦੂਰ ਦੀ ਗੱਲ, ਇਸ ਪੰਜਾਬ ਸਰਕਾਰ ਨੇਂ ਨਿਗੂਣੇ ਸੌ ਰੁਪਏ ਭੱਤੇ ਤੇ ਕੰਮ ਕਰਦੀਆਂ ਮਿਡ ਡੇ ਮੀਲ ਵਰਕਰਾਂ ਨੂੰ ਅਗਸਤ ਮਹੀਨੇ ਦੀ ਤਨਖਾਹ ਵੀ ਜਾਰੀ ਨਹੀਂ ਕੀਤੀ, ਜਿਸ ਦੇ ਰੋਸ ਵਜੋਂ ਇਹਨਾਂ ਗਰੀਬ ਵਰਕਰਾਂ ਚ ਭਾਰੀ ਨਿਰਾਸ਼ਤਾ ਪਾਈ ਜਾ ਰਹੀ ਹੈ, ਇਹਨਾਂ ਆਗੂਆਂ ਨੇਂ ਕਿਹਾ ਕਿ ਇਸ ਡਬਲ ਇੰਜਣ ਵਾਲੀ ਸਰਕਾਰ ਨੇਂ ਸਾਡੀ ਤਨਖਾਹ ਤੇ ਕੀ ਡਬਲ ਕਰਨੀ ਉਲਟਾ ਕੰਮ ਦਾ ਬੋਝ ਵਧਾ ਕੇ ਵਰਕਰਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ, ਉਹਨਾਂ ਨੇਂ ਕਿਹਾ ਕਿ ਜੇਕਰ ਫੌਰਨ ਪੰਜਾਬ ਸਰਕਾਰ ਨੇਂ ਤਨਖਾਹ ਨਾਂ ਪਾਈ ਤਾਂ ਪੰਜਾਬ ਸਰਕਾਰ ਦੇ ਹਰ ਜ਼ਿਲੇ ਚ ਪੁਤਲੇ ਫੂਕ ਮੁਜਾਹਰੇ ਕੀਤੇ ਜਾਣਗੇ, ਅਤੇ ਯੂਨੀਅਨ ਵਲੋਂ ਸੰਗਰੂਰ ਵਿੱਚ ਇੱਕ ਵੱਡੀ ਰੈਲੀ ਕੀਤੀ ਜਾਵੇਗੀ!

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।