Breaking : ਭਾਰੀ ਮੀਂਹ ਦੌਰਾਨ ਘਰ ਢਹਿਣ ਕਾਰਨ 3 ਬੱਚੀਆਂ ਦੀ ਮੌਤ

ਰਾਸ਼ਟਰੀ

ਚੰਡੀਗੜ੍ਹ, 3 ਸਤੰਬਰ, ਦੇਸ਼ ਕਲਿਕ ਬਿਊਰੋ :
ਭਾਰੀ ਮੀਂਹ ਦੌਰਾਨ ਇੱਕ ਘਰ ਢਹਿ ਗਿਆ। ਮਲਬੇ ਹੇਠ ਦੱਬਣ ਨਾਲ 3 ਬੱਚੀਆਂ ਦੀ ਮੌਤ ਹੋ ਗਈ, ਜਦੋਂ ਕਿ ਮਾਪੇ ਅਤੇ ਪੁੱਤ ਗੰਭੀਰ ਜ਼ਖਮੀ ਹੋ ਗਏ। ਤਿੰਨਾਂ ਨੂੰ ਗੰਭੀਰ ਹਾਲਤ ਵਿੱਚ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।ਇਹ ਘਟਨਾ ਹਰਿਆਣਾ ਦੇ ਭਿਵਾਨੀ ਵਿੱਚ ਵਾਪਰੀ ਹੈ।
ਮ੍ਰਿਤਕਾਂ ਦੀ ਪਛਾਣ ਨਿਸ਼ਾ (13), ਵੰਸ਼ਿਕਾ (8), ਭਾਰਤੀ (6) ਵਾਸੀ ਕਲਿੰਗਾ ਵਜੋਂ ਹੋਈ ਹੈ। ਓਮਪਾਲ (45), ਉਸਦੀ ਪਤਨੀ ਅਨੀਤਾ (40) ਅਤੇ ਪੁੱਤਰ ਸੌਰਭ (5) ਜ਼ਖਮੀ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।