ਨਵੀਂ ਦਿੱਲੀ, 3 ਸਤੰਬਰ, ਦੇਸ਼ ਕਲਿਕ ਬਿਊਰੋ :
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅੱਜ ਬੁੱਧਵਾਰ ਨੂੰ ਜਨਤਕ ਸੁਣਵਾਈ ਮੁੜ ਸ਼ੁਰੂ ਕਰੇਗੀ। ਇਸ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਸ ਵਿੱਚ ਸਾਦੇ ਕੱਪੜਿਆਂ ਵਿੱਚ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਅਤੇ ਚਿਹਰੇ ਦੀ ਪਛਾਣ ਪ੍ਰਣਾਲੀ ਨਾਲ ਲੋਕਾਂ ਦੀ ਜਾਂਚ ਸ਼ਾਮਲ ਹੈ। ਜਨਤਕ ਸੁਣਵਾਈ ਸਵੇਰੇ 8 ਵਜੇ ਤੋਂ 10 ਵਜੇ ਤੱਕ ਮੁੱਖ ਮੰਤਰੀ ਜਨ ਸੇਵਾ ਸਦਨ ਵਿਖੇ ਹੋਵੇਗੀ।
ਜਿਕਰਯੋਗ ਹੈ ਕਿ 20 ਅਗਸਤ ਨੂੰ ਰਾਜਕੋਟ ਦੇ ਇੱਕ ਵਿਅਕਤੀ ਵੱਲੋਂ ਮੁੱਖ ਮੰਤਰੀ ‘ਤੇ ਹਮਲਾ ਕਰਨ ਤੋਂ ਬਾਅਦ ਜਨਤਕ ਸੁਣਵਾਈ ਰੋਕ ਦਿੱਤੀ ਗਈ ਸੀ। ਰੇਖਾ ਦੀ ਸੁਰੱਖਿਆ ਵਿੱਚ ਹਥਿਆਰਬੰਦ ਪੁਲਿਸ ਬਲ ਸ਼ਾਮਲ ਹੋਵੇਗਾ, ਜੋ ਸੁਰੱਖਿਆ ਦਾ ਅੰਦਰੂਨੀ ਘੇਰਾ ਬਣਾਏਗਾ। 10 ਪੁਲਿਸ ਮੁਲਾਜ਼ਮ ਬਾਹਰੀ ਘੇਰੇ ਵਿੱਚ ਹੋਣਗੇ।
ਜਨਤਕ ਸੁਣਵਾਈ ਕੇਂਦਰ ਦੀ ਨਿਗਰਾਨੀ ਸੀਸੀਟੀਵੀ ਕੈਮਰਿਆਂ ਦੁਆਰਾ ਕੀਤੀ ਜਾਵੇਗੀ ਅਤੇ ਉੱਥੇ ਮੌਜੂਦ ਹਰ ਵਿਅਕਤੀ ਦੀ ਮੈਟਲ ਡਿਟੈਕਟਰ ਨਾਲ ਤਲਾਸ਼ੀ ਲਈ ਜਾਵੇਗੀ।
