ਨਵੀਂ ਦਿੱਲੀ, 3 ਸਤੰਬਰ, ਦੇਸ਼ ਕਲਿੱਕ ਬਿਓਰੋ :
ਸੋਨਾ ਤੇ ਚਾਂਦੀ ਦੇ ਭਾਅ ਰੋਜ਼ਾਨਾ ਬਦਲਦੇ ਰਹਿੰਦੇ ਹਨ। ਅੱਜ ਫਿਰ ਸੋਨੇ ਦੇ ਭਾਅ ਵਿੱਚ ਉਛਾਲ ਆਇਆ ਹੈ। ਅੱਜ ਸੋਨੇ ਦਾ ਭਾਅ ਵੱਧਣ ਨਾਲ ਇਕ ਨਵਾਂ ਰਿਕਾਰਡ ਬਣਿਆ ਹੈ। ਸੋਨੇ ਦਾ ਭਾਅ 1,07,070 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਿਆ ਹੈ। ਅੱਜ ਸੋਨੇ ਦੇ ਭਾਅ ਵਿੱਚ 1000 ਰੁਪਏ ਵਾਧਾ ਹੋਇਆ ਹੈ। 99.9 ਫੀਸਦੀ ਸੁਧਦਾ ਵਾਲਾ ਸੋਨਾ ਮੰਗਲਵਾਰ ਨੂੰ 1,06,070 ਰੁਪਏ ਪ੍ਰਤੀ 10 ਗ੍ਰਾਮ ਉਤੇ ਬੰਦ ਹੋਇਆ ਸੀ।
ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਦਿੱਲੀ ਦੇ ਖੁਦਰਾ ਬਾਜ਼ਾਰ ਵਿੱਚ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ ਲਗਾਤਾਰ 8ਵੇਂ ਕਾਰੋਬਾਰੀ ਸੈਸ਼ਨ ਵਿੱਚ ਚੜ੍ਹਿਆ ਅਤੇ 1000 ਰੁਪਏ ਤੇਜੀ ਨਾਲ 1,06,200 ਪ੍ਰਤੀ 10 ਗ੍ਰਾਮ (ਸਾਰੇ ਟੈਕਸ ਸਮੇਤ) ਉਤੇ ਪਹੁੰਚ ਗਿਆ। ਬੀਤੇ ਮੰਗਲਵਾਰ ਨੂੰ ਇਹ 1,05,200 ਰੁਪਏ ਪ੍ਰਤੀ 10 ਗ੍ਰਾਮ ਉਤੇ ਬੰਦ ਹੋਇਆ ਸੀ।
ਚਾਂਦੀ ਦੇ ਭਾਅ ਵਿੱਚ ਅੱਜ ਕੋਈ ਬਦਲਾਅ ਨਹੀਂ ਆਇਆ। ਚਾਂਦੀ ਦਾ ਭਾਅ 1,26,100 ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸ ਸਮੇਤ) ਉਤੇ ਸਥਿਰ ਰਹੀ ਹੈ।