ਲੁਧਿਆਣਾ, 3 ਸਤੰਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਵਿੱਚ ਅੱਜ ਵੀ ਆਮਦਨ ਕਰ ਵਿਭਾਗ ਦੇ ਛਾਪੇ ਜਾਰੀ ਹਨ। ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਕੱਲ੍ਹ ਕਈ ਰੀਅਲ ਅਸਟੇਟ ਕਾਰੋਬਾਰੀਆਂ ਦੇ ਅਹਾਤਿਆਂ ‘ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਬਾਰੇ ਪਤਾ ਲੱਗਦੇ ਹੀ ਕਈ ਕਾਰੋਬਾਰੀ ਇੱਥੋਂ ਪਾਸੇ ਚਲੇ ਗਏ ਹਨ।
ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਜਾਇਦਾਦ ਦੀ ਵੱਡੀ ਖਰੀਦ-ਵੇਚ ਦੇ ਮਾਮਲੇ ਵਿੱਚ ਇਹ ਛਾਪੇਮਾਰੀ ਕੀਤੀ ਹੈ। ਇਹ ਛਾਪਾ ਮੰਗਲਵਾਰ ਰਾਤ 11 ਵਜੇ ਵੀ ਐਨਕੇ ਮੋਬਾਈਲ ਮਾਤਾ ਰਾਣੀ ਦੇ ਨੇੜੇ ਚੱਲ ਰਿਹਾ ਸੀ। ਸੁਰੱਖਿਆ ਵਜੋਂ ਸ਼ੋਅਰੂਮ ਦੇ ਬਾਹਰ ਸਥਾਨਕ ਪੁਲਿਸ ਤਾਇਨਾਤ ਸੀ।
ਆਮਦਨ ਕਰ ਵਿਭਾਗ ਦੀ ਟੀਮ ਨੇ ਕਾਰੋਬਾਰੀਆਂ ਦੀ ਖਰੀਦ-ਵੇਚ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਹੈ ਅਤੇ ਹੋਰ ਜਾਂਚ ਲਈ ਕਈ ਦਸਤਾਵੇਜ਼ ਜ਼ਬਤ ਕੀਤੇ ਹਨ।
ਆਮਦਨ ਕਰ ਟੀਮਾਂ ਨੇ ਜੰਡੂ ਪ੍ਰਾਪਰਟੀ, ਐਨਕੇ ਵਾਈਨ, ਵਿਨੇ ਸਿੰਗਲ, ਚੇਤਨ ਜੈਨ, ਰਾਣਾ ਪ੍ਰਾਪਰਟੀ ਦੇ ਅਦਾਰਿਆਂ ‘ਤੇ ਛਾਪੇਮਾਰੀ ਕੀਤੀ ਹੈ। ਸੂਤਰਾਂ ਅਨੁਸਾਰ, ਇਹ ਛਾਪਾ ਅੱਜ ਬੁੱਧਵਾਰ ਸ਼ਾਮ ਤੱਕ ਖਤਮ ਹੋ ਸਕਦਾ ਹੈ।
