ਕਿਹਾ, ਅਸੀਂ ਇਸ ਮੁਸੀਬਤ ’ਚੋਂ ਨਿਕਲ ਜਾਣਾ
ਚੰਡੀਗੜ੍ਹ, 4 ਸਤੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਵਿੱਚ ਆਏ ਹੜ੍ਹ ਪੀੜਤਾਂ ਦੀ ਮਦਦ ਲਈ ਦਲਜੀਤ ਦੋਸਾਂਝ ਵੱਲੋਂ ਪਹਿਲਾਂ ਤੋਂ ਹੀ ਐਲਾਨ ਕੀਤਾ ਗਿਆ ਹੈ। ਦਲਜੀਤ ਦੋਸਾਂਝ ਦੀ ਟੀਮ ਗਰਾਊਂਡ ਪੱਧਰ ਉਤੇ ਕੰਮ ਵਿੱਚ ਲੱਗੀ ਹੋਈ ਹੈ। ਅੱਜ ਫਿਰ ਦਲਜੀਤ ਦੋਸਾਂਝ ਨੇ ਹੜ੍ਹਾਂ ਪੀੜਤਾਂ ਦੇ ਹੱਕ ਵਿੱਚ ਵੱਡਾ ਬਿਆਨ ਦਿੱਤਾ ਹੈ। ਦਲਜੀਤ ਦੋਸਾਂਝ ਨੇ ਕਿਹਾ ਕਿ ਪੰਜਾਬ ਜ਼ਖਮੀ ਹੋਇਆ ਹੈ, ਹਾਰਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿੰਨੇ ਪੀੜਤ ਪਰਿਵਾਰ ਹਨ ਅਸੀਂ ਉਨ੍ਹਾਂ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਇਹ ਨਹੀਂ ਕਿ ਰਾਸ਼ਨ ਪਾਣੀ ਦੇ ਨਾਲ ਹੀ ਕੰਮ ਖਤਮ ਹੋ ਜਾਵੇਗਾ, ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੀੜਤਾਂ ਦੀਆਂ ਜ਼ਿੰਦਗੀਆਂ ਦੁਬਾਰਾ ਸ਼ੁਰੂ ਨਹੀਂ ਹੁੰਦੀਆਂ, ਅਸੀਂ ਸਾਥ ਦੇਵਾਂਗੇ। ਉਨ੍ਹਾਂ ਕਿਹਾ ਕਿ ਮੇਰੀ ਜਿੰਨੇ ਕੁ ਕਾਰਪੋਰੇਟ ਨਾਲ ਜਾਣ ਪਹਿਚਾਣ ਹੈ ਮੇਰੀ ਟੀਮ ਗੱਲ ਕਰ ਰਹੀ ਹੈ ਉਹ ਵੀ ਮਦਦ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਪੰਜਾਬ ਉਤੇ ਅਜਿਹੀ ਸਥਿਤੀ ਬਹੁਤ ਵਾਰ ਆਈ ਹੈ, ਪੰਜਾਬ ਮੁੜ ਖੜ੍ਹਾ ਹੋਇਆ ਹੈ।