ਮਾਤਾ ਭਾਗ ਕੌਰ ਸੇਵਾ ਸੁਸਾਇਟੀ ਨੂੰ ਔਰਤਾਂ ਵੱਲੋਂ ਵੱਡੇ ਪੱਧਰ ਤੇ ਸਹਿਯੋਗ ਦਿੱਤਾ ਜਾ ਰਿਹਾ ਹੈ : ਹਰਗੋਬਿੰਦ ਕੌਰ
ਡੇਰਾ ਬਾਬਾ ਨਾਨਕ, 04 ਸਤੰਬਰ, ਦੇਸ਼ ਕਲਿੱਕ ਬਿਓਰੋ :
ਅੱਜ ਮਾਤਾ ਭਾਗ ਕੌਰ ਸੇਵਾ ਸੁਸਾਇਟੀ ਵੱਲੋਂ ਸ੍ਰੀਮਤੀ ਹਰਗੋਬਿੰਦ ਕੌਰ ਦੀ ਅਗਵਾਈ ’ਚ ਟੀਮ ਵੱਲੋਂ ਹੜ੍ਹ ਪੀੜਤ ਇਲਕਿਆਂ ’ਚ ਜਾ ਕੇ ਵੱਖ-ਵੱਖ ਥਾਵਾਂ ’ਤੇ ਔਰਤਾਂ ਲਈ ਸੈਨੇਟਰੀਪੈਡ ਅਤੇ ਬੱਚਿਆਂ ਲਈ ਡੈਪਰ ਵੰਡੇ ਗਏ, ਕਿਉਂਕਿ ਇਸ ਸਮੇਂ ਇਨ੍ਹਾਂ ਚੀਜਾਂ ਦੀ ਬੇਹੱਦ ਜ਼ਰੂਰਤ ਸੀ। ਪਿੰਡਾਂ ਦੇ ਲੋਕ ਹੜ੍ਹਾਂ ਦੇ ਪਾਣੀ ’ਚ ਘਿਰੇ ਹੋਏ ਹਨ। ਇਸਦੇ ਮੱਦੇਨਜ਼ਰ ਮਾਤਾ ਭਾਗ ਕੌਰ ਸੇਵਾ ਸੁਸਾਇਟੀ ਵੱਲੋਂ ਇਹ ਸੇਵਾ ਸ਼ੋ੍ਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਕੀਤੀ ਗਈ। ਨਾਲ ਹੀ ਪਿੰਡਾਂ ਦੇ ਵਿੱਚ ਫੰਗਸ਼ ਵਰਗੀਆਂ ਬਿਮਾਰੀਆਂ ਜਿਸ ਨਾਲ ਲੋਕਾਂ ਦੇ ਪੈਰ ਖਰਾਬ ਹੋ ਚੁੱਕੇ ਹਨ ਦੇ ਬਚਾਅ ਲਈ ਦਵਾਈਆਂ ਤੇ ਲੋਸ਼ਨ ਵੰਡੇ ਗਏ। ਇਸ ਮੌਕੇ ਪਿੰਡ ਮਾਨ, ਤਲਵੰਡੀ ਗੁਰਾਇਆ, ਚੱਕਵਾਲੀ, ਬਹਿਲੋਲਪੁਰ ਖੋਟਾ, ਹੜੂਵਾਲਾ, ਡੇਰਾ ਬਾਬਾ ਨਾਨਕ, ਖਲਾਵਾਲੀ ਆਦਿ ਪਿੰਡ ’ਚ ਸੈਨੇਟਰੀਪੈਡ, ਡੈਪਰ ਦਵਾਈਆਂ, ਲੋਸ਼ਨ ਵੰਡੇ ਗਏ।
ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਭਰ ’ਚ ਮਾਤਾ ਭਾਗ ਕੌਰ ਸੇਵਾ ਸੁਸਾਇਟੀ ਵੱਲੋਂ ਹੜ੍ਹ ਪੀੜਤ ਲੋਕਾਂ ਦੀ ਵੱਡੇ ਪੱਧਰ ਤੇ ਸੇਵਾ ਕੀਤੀ ਜਾ ਰਹੀ ਹੈ।