ਤਿੰਨ ਹਮਲਾਵਰਾਂ ਨੇ ਬਲਾਕ ਕਾਂਗਰਸ ਪ੍ਰਧਾਨ ਗੁਰਮੇਲ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਬੁੱਧਵਾਰ ਰਾਤ ਲਗਭਗ 8:45 ਵਜੇ ਗੁਰਮੇਲ ਸਿੰਘ ਆਪਣੇ ਪਿੰਡ ਦੀਆਂ ਟਰੈਕਟਰ ਟਰਾਲੀਆਂ ਨਾਲ ਬੰਨ੍ਹ ਤੋਂ ਵਾਪਸ ਆ ਰਿਹਾ ਸੀ।
ਪੱਟੀ, 4 ਸਤੰਬਰ, ਦੇਸ਼ ਕਲਿਕ ਬਿਊਰੋ :
ਤਿੰਨ ਹਮਲਾਵਰਾਂ ਨੇ ਬਲਾਕ ਕਾਂਗਰਸ ਪ੍ਰਧਾਨ ਗੁਰਮੇਲ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਬੁੱਧਵਾਰ ਰਾਤ ਲਗਭਗ 8:45 ਵਜੇ ਗੁਰਮੇਲ ਸਿੰਘ ਆਪਣੇ ਪਿੰਡ ਦੀਆਂ ਟਰੈਕਟਰ ਟਰਾਲੀਆਂ ਨਾਲ ਬੰਨ੍ਹ ਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਪਿੰਡ ਝੁੱਗੀਆ ਪੀਰ ਬਖਸ਼ ਵਲੋਂ ਮੋਟਰਸਾਈਕਲ ਸਵਾਰ ਤਿੰਨ ਹਮਲਾਵਰ ਆਏ ਅਤੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ।
ਗੁਰਮੇਲ ਸਿੰਘ ਸਭ ਤੋਂ ਅਗਲੇ ਟਰੈਕਟਰ ‘ਤੇ ਇਕੱਲਾ ਸਵਾਰ ਸੀ। ਉਸ ‘ਤੇ ਲਗਭਗ ਨੌਂ ਰਾਉਂਡ ਫਾਇਰ ਕੀਤੇ ਗਏ। ਹਮਲਾਵਰ ਮੌਕੇ ਤੋਂ ਭੱਜ ਗਏ। ਗੋਲੀਆਂ ਨਾਲ ਜ਼ਖਮੀ ਗੁਰਮੇਲ ਸਿੰਘ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਗੁਰਮੇਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਲਗਭਗ ਇੱਕ ਘੰਟੇ ਬਾਅਦ, ਸਦਰ ਪੱਟੀ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ।
ਗੁਰਮੇਲ ਸਿੰਘ ਪੱਟੀ ਵਿਧਾਨ ਸਭਾ ਹਲਕੇ ਅਧੀਨ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਲਗਾਤਾਰ 18 ਦਿਨਾਂ ਤੋਂ ਦਿਨ-ਰਾਤ ਕੰਮ ਕਰ ਰਿਹਾ ਸੀ। ਗੁਰਮੇਲ ਸਿੰਘ ਚਾਰ ਸਾਲਾਂ ਤੋਂ ਬਲਾਕ ਪੱਟੀ ਕਾਂਗਰਸ ਦਾ ਪ੍ਰਧਾਨ ਹੈ।