ਚੰਗੇ ਦਿਨ ਆਉਣ ਦਾ ਪਤਾ ਨਹੀਂ ਚਲਦਾ ਕਦੋਂ ਕਿਸੇ ਦਾ ਸਭ ਕੁਝ ਬਦਲ ਜਾਵੇ। ਅਜਿਹਾ ਹੀ ਹੋਇਆ ਇਕ 30 ਸਾਲਾ ਨੌਜਵਾਨ ਨਾਲ ਕਿ ਕੁਝ ਸਮੇਂ ਵਿੱਚ ਹੀ ਕਰੋੜਾਂਪਤੀ ਬਣ ਗਿਆ।
ਨਵੀਂ ਦਿੱਲੀ, 4 ਸਤੰਬਰ, ਦੇਸ਼ ਕਲਿੱਕ ਬਿਓਰੋ :
ਚੰਗੇ ਦਿਨ ਆਉਣ ਦਾ ਪਤਾ ਨਹੀਂ ਚਲਦਾ ਕਦੋਂ ਕਿਸੇ ਦਾ ਸਭ ਕੁਝ ਬਦਲ ਜਾਵੇ। ਅਜਿਹਾ ਹੀ ਹੋਇਆ ਇਕ 30 ਸਾਲਾ ਨੌਜਵਾਨ ਨਾਲ ਕਿ ਕੁਝ ਸਮੇਂ ਵਿੱਚ ਹੀ ਕਰੋੜਾਂਪਤੀ ਬਣ ਗਿਆ। ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਸੰਦੀਪ ਕੁਮਾਰ ਦੀ 35 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਯੂਏਈ ਦੇ ਆਬੂ ਧਾਬੀ ਵਿੱਚ ਰਹਿਣ ਵਾਲੇ ਭਾਰਤੀ ਪ੍ਰਵਾਸੀ ਦੀ ਜ਼ਿੰਦਗੀ ਰਾਤੋਂ ਰਾਤ ਬਦਲ ਗਈ।
ਸੰਦੀਪ ਕੁਮਾਰ ਪਿਛਲੇ ਤਿੰਨ ਸਾਲ ਤੋਂ ਯੂਏਈ ਵਿੱਚ ਰਹਿ ਰਿਹਾ ਹੈ। ਉਹ ਦੁਬਈ ਡ੍ਰਾਈਡਾਕਸ ਵਿੱਚ ਤਕਨੀਸ਼ੀਅਨ ਵਜੋਂ ਕੰਮ ਕਰਦਾ ਹੈ। ਉਨ੍ਹਾਂ ਦੀ ਪਤਨੀ, ਦੋ ਭਰਾ, ਭੈਣ ਅਤੇ ਪਿਤਾ ਪਿੰਡ ਰਹਿੰਦੇ ਹਨ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਪਿਤਾ ਦੀ ਸਿਹਤ ਵਿਗੜਦੀ ਜਾ ਰਹੀ ਸੀ ਜਿਸ ਨੂੰ ਲੈ ਕੇ ਉਹ ਚਿੰਤਤ ਸਨ। ਹੁਣ ਭਾਰਤ ਵਾਪਸ ਪਰਿਵਾਰ ਨਾਲ ਰਹਿਣਾ ਚਾਹੁੰਦਾ ਹੈ। ਉਹ ਭਾਰਤ ਆ ਕੇ ਬਿਜਨੈਸ ਕਰਨਾ ਚਾਹੁੰਦਾ ਹੈ। ਸੰਦੀਪ ਮੁਤਾਬਕ ਉਸਨੂੰ ਉਸਦੇ ਦੋਸਤਾਂ ਤੋਂ ਅਬੂ ਧਾਬੀ ਬਿਗ ਟਿਕਟ ਜੈਕਪਾਟ ਬਾਰੇ ਪਤਾ ਚਲਿਆ। ਸੰਦੀਪ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਲਾਟਰੀ ਟਿਕਟ ਖਰੀਦਦਾ ਆ ਰਿਹਾ ਸੀ। 19 ਅਗਸਤ ਨੂੰ ਸੰਦੀਪ ਅਤੇ ਉਨ੍ਹਾਂ ਦੇ 19 ਦੋਸਤਾਂ ਨੇ ਟਿਕਟ ਨੰਬਰ 200669 ਖਰੀਦਿਆ ਸੀ। 3 ਸਤੰਬਰ ਨੂੰ ਡਰਾਅ ਨਿਕਲਿਆ ਅਤੇ ਉਨ੍ਹਾਂ ਦਾ ਨੰਬਰ ਨਿਕਲਿਆ। ਉਨ੍ਹਾਂ ਨੂੰ ਲਾਈਵ ਸ਼ੋਅ ਦੌਰਾਨ ਕਾਲ ਆਈ, ਪਹਿਲਾਂ ਤਾਂ ਸੰਦੀਪ ਨੂੰ ਯਕੀਨ ਨਹੀਂ ਹੋਇਆ। ਪ੍ਰੰਤੂ ਹੋਸਟ ਨੇ ਦੱਸਿਆ ਕਿ ਉਹ 15 ਮਿਲੀਅਨ ਦਿਹਰਮ (ਕਰੀਬ 35 ਕਰੋੜ) ਦਾ ਲੱਕੀ ਡਰਾਅ ਜਿੱਤ ਗਏ ਹਨ। ਇਸ ਉਤੇ ਸੰਦੀਪ ਭਾਵੁਕ ਹੋ ਗਿਆ ਅਤੇ ਸਿਰਫ ਸ਼ੁਕਰੀਆ ਕਹਿ ਸਕਿਆ। ਜ਼ਿਕਰਯੋਗ ਹੈ ਕਿ ਪੁਰਸਕਾਰ ਤੋਂ ਇਲਾਵਾ, ਛੇ ਹੋਰ ਪ੍ਰਤੀਭਾਗੀਆਂ ਨੇ ਵੀ 100,000 ਦਿਰਹਮ ਦੀ ਰਕਮ ਜਿੱਤੀ ਹੈ।