ਅਰਵਿੰਦ ਕੇਜਰੀਵਾਲ ਨੇ ਪ੍ਰਗਟਾਇਆ ਦੁੱਖ
ਮਾਨਸਾ, 4 ਸਤੰਬਰ, ਦੇਸ਼ ਕਲਿੱਕ ਬਿਓਰੋ :
ਹੜ੍ਹ ਪੀੜਤਾਂ ਲਈ ਵਾਸਤੇ ਰਾਹਤ ਸਮੱਗਰੀ ਇਕੱਠੀ ਕਰਕੇ ਵਾਪਸ ਆ ਰਹੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਨਵਨੀਤ ਸਿੰਘ ਨੀਤੂ ਵਾਸੀ ਢੈਪਈ ਬੀਤੀ ਰਾਤ ਨੂੰ ਹੜ੍ਹ ਪੀੜਤ ਲਈ ਚਾਰਾ ਅਤੇ ਸਮੱਗਰੀ ਇਕੱਠੀ ਕਰਨ ਤੋਂ ਬਾਅਦ ਘਰ ਵਾਪਿਸ ਜਾ ਰਹਿ ਸੀ। ਮੂਸਾ ਕੈਚੀਆਂ ਕੋਲ ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਇਕ ਹਾਦਸਾ ਵਾਪਰ ਗਿਆ ਜਿਸ ਵਿੱਚ ਉਸਦੀ ਮੌਤ ਹੋ ਗਈ।
ਨਵਨੀਤ ਸਿੰਘ ਨੀਤੂ ਦੀ ਮੌਤ ਉਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੁੱਖ ਪ੍ਰਗਟਾਇਆ ਹੈ। ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਲਿਖਿਆ ਹੈ, ਆਮ ਆਦਮੀ ਪਾਰਟੀ ਯੂਥ ਕਲੱਬ, ਹਲਕਾ ਮਾਨਸਾ ਦੇ ਕੋਆਰਡੀਨੇਟਰ ਨਵਨੀਤ ਸਿੰਘ ਨੀਤੂ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਬਹੁਤ ਦੁੱਖ ਹੈ। ਹੜ੍ਹ ਪ੍ਰਭਾਵਿਤ ਖੇਤਰ ਵਿੱਚ ਲਗਾਤਾਰ ਸੇਵਾ ਕਰਨ ਵਾਲੇ ਨਵਨੀਤ ਹਰੇਕ ਵਰਕਰ ਲਈ ਮਿਸਾਲ ਸਨ। ਇਸ ਮੁਸ਼ਕਲ ਦੀ ਘੜੀ ਵਿੱਚ ਅਸੀਂ ਪਰਿਵਾਰ ਨਾਲ ਖੜ੍ਹੇ ਹਾਂ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ।




