ਫਾਜ਼ਿਲਕਾ, 5 ਸਤੰਬਰ, ਦੇਸ਼ ਕਲਿੱਕ ਬਿਓਰੋ :
ਮਾਨਯੋਗ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਦੇ ਹੁਕਮਾਂ ਤੇ ਸਿਵਲ ਸਰਜਨ ਫਾਜ਼ਿਲਕਾ ਡਾ. ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਕਵਿਤਾ, ਜ਼ਿਲ੍ਹਾ ਐਪੀਡਮੋਲੋਜਿਸਟ ਡਾਕਟਰ ਸੁਨੀਤਾ ਕੰਬੋਜ ਨੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਅਨਾਜ ਮੰਡੀ ਲਾਧੂਕਾ ਵਿਖੇ ਬਣਾਏ ਰਲੀਫ਼ ਕੈਂਪ ਵਿੱਚ ਵਿਜ਼ਿਟ ਕੀਤੀ ਗਈ ਅਤੇ ਕੈਂਪ ਵਿੱਚ ਮੌਜੂਦ ਲੋਕਾਂ ਦੀ ਸਿਹਤ ਦਾ ਹਾਲ-ਚਾਲ ਜਾਣਿਆ ਗਿਆ ਤੇ ਰਲੀਫ਼ ਕੈਂਪ ਤੇ ਹੜ ਪ੍ਰਭਾਵਿਤ ਏਰੀਏ ਵਿੱਚ ਲੋਕਾਂ ਨੂੰ ਕੋਈ ਵੀ ਸਿਹਤ ਸਬੰਧੀ ਮੁਸ਼ਕਿਲ ਹੋਣ ਤੇ ਸਿਹਤ ਵਿਭਾਗ ਵੱਲੋ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਲਾਭ ਲੈਣ ਤੇ ਗਰਭਵਤੀ ਔਰਤਾਂ , ਬੱਚਿਆਂ ਨੂੰ ਆਪਣਾ ਟੀਕਾਕਰਣ ਸਮੇਂ ਸਿਰ ਕਰਵਉਣ ਲਈ ਪ੍ਰੇਰਿਤ ਕੀਤਾ ਗਿਆ।
ਉਨ੍ਹਾਂ ਨੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਹਿਦਾਇਤ ਕੀਤੀ ਕਿ ਰਲੀਫ਼ ਕੈਂਪਾਂ ਤੇ ਹੜ ਪ੍ਰਭਾਵਿਤ ਏਰੀਏ ਵਿੱਚ ਸਪੈਸ਼ਲ ਟੀਕਾਕਰਣ ਕੈਂਪ ਲਗਾ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾ ਕਰਨ ਤੁਰੰਤ ਕੀਤਾ ਜਾਵੇ।
ਇਸ ਮੌਕੇ ਐੱਸ.ਆਈ ਲਖਵਿੰਦਰ ਸਿੰਘ , ਅਤਿੰਦਰ ਸਿੰਘ , ਕ੍ਰਿਸ਼ਨ ਲਾਲ , ਜਸਪਾਲ ਸਿੰਘ ਸਿੱਧੂ ਐੱਮ.ਪੀ.ਐੱਚ.ਡਬਲਯੂ , ਸ਼ਿੰਦਰਪਾਲ ਸਿੰਘ , ਪਤਵੰਤੇ ਸੱਜਣ ਤੇ ਸਥਾਨਕ ਲੋਕ ਹਾਜ਼ਰ ਸਨ।