ਸਤਲੁਜ ਦਰਿਆ ‘ਤੇ ਪਿੰਡ ਸਸਰਾਲੀ ਨੇੜੇ ਬੰਨ੍ਹ ਟੁੱਟਿਆ

ਪ੍ਰਵਾਸੀ ਪੰਜਾਬੀ


ਲੁਧਿਆਣਾ, 5 ਸਤੰਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਪੂਰਬੀ ਇਲਾਕੇ ਵਿੱਚ ਹੜ੍ਹ ਦਾ ਖ਼ਤਰਾ ਹੈ। ਰਾਹੋਂ ਰੋਡ ‘ਤੇ ਸਤਲੁਜ ਦਰਿਆ ‘ਤੇ ਪਿੰਡ ਸਸਰਾਲੀ ਨੇੜੇ ਬੰਨ੍ਹ ਟੁੱਟ ਗਿਆ ਹੈ। ਕੱਲ੍ਹ ਹੀ ਸਤਲੁਜ ਦੇ ਤੇਜ਼ ਵਹਾਅ ਕਾਰਨ ਬੰਨ੍ਹ ਅਤੇ ਦਰਿਆ ਦੇ ਵਿਚਕਾਰਲੀ ਮਿੱਟੀ ਖਿਸਕ ਗਈ ਸੀ। ਸਥਿਤੀ ਨੂੰ ਦੇਖਦੇ ਹੋਏ ਬੰਨ੍ਹ ਦੇ ਨੇੜੇ ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਡੀਸੀ ਹਿਮਾਂਸ਼ੂ ਜੈਨ ਸਥਿਤੀ ਨੂੰ ਸੰਭਾਲਣ ਲਈ ਮੌਕੇ ਉੱਤੇ ਮੌਜੂਦ ਹਨ।
ਬੰਨ੍ਹ ਟੁੱਟਣ ਤੋਂ ਬਾਅਦ ਪਾਣੀ ਨੂੰ ਸ਼ਹਿਰ ਵੱਲ ਵਗਣ ਤੋਂ ਰੋਕਣ ਲਈ, ਇਸ ਤੋਂ 500 ਮੀਟਰ ਦੀ ਦੂਰੀ ‘ਤੇ 10 ਫੁੱਟ ਉੱਚਾ ਰਿੰਗ ਬੰਨ੍ਹ ਬਣਾਇਆ ਜਾ ਰਿਹਾ ਹੈ ਤਾਂ ਜੋ ਪਾਣੀ ਦੇ ਤੇਜ਼ ਵਹਾਅ ਨੂੰ ਰੋਕਿਆ ਜਾ ਸਕੇ। ਜੇਕਰ ਇਹ ਬੰਨ੍ਹ ਟੁੱਟਦਾ ਹੈ ਤਾਂ ਲੁਧਿਆਣਾ ਦੇ 14 ਪਿੰਡ ਹੜ੍ਹ ਦੀ ਲਪੇਟ ਵਿੱਚ ਆ ਸਕਦੇ ਹਨ। ਜਿਸ ਤੋਂ ਬਾਅਦ ਪਾਣੀ ਰਾਹੋਂ ਰੋਡ, ਟਿੱਬਾ ਰੋਡ, ਤਾਜਪੁਰ ਰੋਡ, ਨੂਰਵਾਲਾ ਰੋਡ, ਸਮਰਾਲਾ ਚੌਕ ਤੱਕ ਪਹੁੰਚ ਸਕਦਾ ਹੈ।ਪਿੰਡਾਂ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।