ਹਰੀਵਾਲ ਵਿੱਚ ਚੱਲ ਰਹੇ ਰਾਹਤ ਕਾਰਜਾਂ ਵਿੱਚ ਤੇਜੀ ਲਿਆਉਣ ਲਈ ਪਹੁੰਚੇ ਹਰਜੋਤ ਸਿੰਘ ਬੈਂਸ
ਕੈਬਨਿਟ ਮੰਤਰੀ ਨੇ ਨੁਕਸਾਨੇ ਬੰਨ੍ਹਾਂ, ਡੰਗਿਆਂ ਦੀ ਮਜਬੂਤੀ ਦੀ ਖੁੱਦ ਸੰਭਾਲੀ ਕਮਾਨ
ਸ੍ਰੀ ਅਨੰਦਪੁਰ ਸਾਹਿਬ 05 ਸਤੰਬਰ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਹਰੀਵਾਲ ਵਿੱਚ ਕੰਮਜੋਰ ਹੋਏ ਸਤਲੁਜ ਬੰਨ੍ਹ ਨੂੰ ਮਜਬੂਤ ਕਰਨ ਦੇ ਚੱਲ ਰਹੇ ਕੰਮ ਵਿਚ ਹੋਰ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਅਤੇ ਕਿਹਾ ਕਿ ਅਧਿਕਾਰੀ ਤੇ ਸਾਡੀਆਂ ਟੀਮਾਂ ਹਰ ਸਮੇ ਇੱਥੇ ਮੋਜੂਦ ਹਨ, ਕਿਸੇ ਵੀ ਇਲਾਕਾ ਵਾਸੀ ਨੂੰ ਕੋਈ ਵੀ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੰਮਬੋ ਬੈਗ ਮੰਗਵਾ ਰਹੇ ਹਾਂ, ਤੇ ਸਾਡੇ ਵਲੰਟੀਅਰ ਹਰ ਉਸ ਸਥਾਨ ਤੇ ਸੇਵਾ ਕਰ ਰਹੇ ਹਨ, ਜਿੱਥੇ ਕਿਸੇ ਵੀ ਤਰਾਂ ਦੇ ਇਲਾਕੇ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਸਭ ਦੇ ਸਹਿਯੋਗ ਨਾਲ ਇਹ ਕੰਮ ਜਲਦੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੰਬੋ ਬੈਗਾਂ ਨਾਲ ਦਰਿਆ ਦੇ ਕੰਢਿਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਪ੍ਰਮਾਤਮਾ ਦੀ ਕ੍ਰਿਪਾ ਨਾਲ ਭਾਖੜਾ ਡੈਮ ਦਾ ਪੱਧਰ ਹੁਣ 1678.66 ਆ ਗਿਆ ਹੈ ਜਦੋ ਕਿ ਕੱਲ 1679.05 ਸੀ, ਲਗਭਗ ਅੱਧਾ ਫੁੱਟ ਘੱਟ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਬਰਸਾਤ ਪਹਿਲਾ ਨਾਲੋ ਘੱਟ ਹੈ, ਹਰ ਜਗਾਂ ਮੌਸਮ ਠੀਕ ਹੋਣ ਦਾ ਅਨੁਮਾਨ ਹੈ, ਇਹ ਇੱਕ ਰਾਹਤ ਵਾਲੀ ਖਬਰ ਹੈ। ਉਨ੍ਹਾ ਨੇ ਦੱਸਿਆ ਅਸੀ ਲਗਾਤਾਰ ਹਾਲਾਤ ਤੇ ਨਜ਼ਰ ਰੱਖ ਰਹੇ ਹਾਂ, ਪਿਛਲੇ ਕਈ ਦਿਨਾਂ ਤੋ ਆਪਣੇ ਵਰਕਰਾਂ ਨਾਲ ਗਰਾਊਡ ਤੇ ਪਹੁੰਚ ਕੇ ਰਾਹਤ ਤੇ ਬਚਾਅ ਕਾਰਜ ਤੇਜ ਕਰਵਾਏ ਹਨ, ਪ੍ਰਮਾਤਮਾ ਦੀ ਕ੍ਰਿਪਾ ਨਾਲ ਕਿਸੇ ਵੀ ਤਰਾਂ ਦੇ ਜਾਨੀ ਨੁਕਸਾਨ ਤੋ ਬਚਾਅ ਰਿਹਾ ਹੈ। ਕੁਦਰਤ ਅੱਗੇ ਕਿਸੇ ਦਾ ਜੋਰ ਨਹੀ ਚੱਲਦਾ, ਪ੍ਰੰਤੂ ਅਸੀ ਕੁਦਰਤ ਅੱਗੇ ਹੱਥ ਜੋੜ ਕੇ ਬੇਨਤੀ ਕਰ ਸਕਦੇ ਹਾਂ ਕਿ ਉਹ ਸਾਡੇ ਇਲਾਕੇ ਨੂੰ ਆਪਣੇ ਬਚਾਉਣ ਵਿੱਚ ਸਾਡਾ ਸਹਿਯੋਗ ਕਰੇ। ਉਨ੍ਹਾਂ ਨੇ ਕਿਹਾ ਕਿ ਇਸ ਔਖੀ ਘੜੀ ਵਿਚ ਹਰ ਕਿਸੇ ਦਾ ਸਾਥ ਮਿਲਿਆ ਹੈ, ਕਾਰ ਸੇਵਾ ਵਾਲੇ ਬਾਬਾ ਜੀ, ਸੰਤ ਮਹਾਪੁਰਸ਼, ਧਾਰਮਿਕ ਸਖਸ਼ੀਅਤਾ, ਸਮਾਜ ਸੇਵੀ ਸੰਗਠਨ, ਪੰਚ, ਸਰਪੰਚ, ਯੂਥ ਕਲੱਬ,ਔਰਤਾਂ ਅਤੇ ਖਾਸ ਤੌਰ ਤੇ ਮੇਰੇ ਨੌਜਵਾਨ ਵੀਰਾਂ ਨੇ ਪ੍ਰਸਾਸ਼ਨ ਦੇ ਸਹਿਯੋਗ ਨਾਲ ਰਾਹਤ ਤੇ ਬਚਾਅ ਕਾਰਜਾਂ ਵਿੱਚ ਜੋ ਭੂਮਿਕਾ ਨਿਭਾਈ ਹੈ, ਉਸ ਦੇ ਲਈ ਮੇਰਾ ਰੋਮ ਰੋਮ ਉਨ੍ਹਾਂ ਦਾ ਰਿਣੀ ਹੈ। ਉਨ੍ਹਾਂ ਨੈ ਕਿਹਾ ਕਿ ਜਿੱਥੇ ਵੀ ਕਿਤੇ ਜਰੂਰਤ ਹੈ ਸਾਡੇ ਆਪ ਵਲੰਟੀਅਰ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰ ਰਹੇ ਹਨ, ਅਸੀ ਇੱਕ ਹੈਲਪ ਲਾਈਨ ਨੰਬਰ ਜਾਰੀ ਕੀਤਾ ਹੈ ਜਿਸ ਦਾ ਨੰ:87279-62441 ਹੈ। ਹਰ ਲੋੜਵੰਦ ਦੀ ਮੱਦਦ ਕੀਤੀ ਜਾ ਰਹੀ ਹੈ, ਇਹ ਸਭ ਰਲ ਮਿਲ ਕੇ ਸਹਿਯੋਗੀ ਸੱਜਣਾ ਦੀ ਮੱਦਦ ਨਾਲ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਦੋ ਤਿੰਨ ਦਿਨ ਵਿਚ ਹਾਲਾਤ ਅਨੁਕੂਲ ਹੋਣ ਦੀ ਸੰਭਾਵਨਾ ਹੈ ਇਸ ਲਈ ਅਸੀ ਪ੍ਰਮਾਤਮਾ ਦਾ ਸੁਕਰਾਨਾ ਕਰ ਰਹੇ ਹਾਂ।