ਹੁਸ਼ਿਆਰਪੁਰ : ਐਂਬੂਲੈਂਸ ਡੂੰਘੀ ਖਾਈ ਵਿਚ ਡਿੱਗਣ ਕਾਰਨ 3 ਲੋਕਾਂ ਦੀ ਮੌਤ 2 ਗੰਭੀਰ ਜ਼ਖਮੀ

ਪੰਜਾਬ

ਹੁਸ਼ਿਆਰਪੁਰ, 6 ਸਤੰਬਰ, ਦੇਸ਼ ਕਲਿਕ ਬਿਊਰੋ :
ਹੁਸ਼ਿਆਰਪੁਰ ਦੇ ਚਿੰਤਪੁਰਨੀ ਰੋਡ ‘ਤੇ ਸਥਿਤ ਮੰਗੂਵਾਲ ਨਾਕੇ ਦੇ ਨੇੜੇ ਇੱਕ ਐਂਬੂਲੈਂਸ ਡੂੰਘੀ ਖਾਈ ਵਿਚ ਡਿੱਗਣ ਨਾਲ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਦੋ ਜਣੇ ਗੰਭੀਰ ਜ਼ਖ਼ਮੀ ਹਨ।
ਮਿਲੀ ਜਾਣਕਾਰੀ ਮੁਤਾਬਕ, ਐਂਬੂਲੈਂਸ ਹਮੀਰਪੁਰ ਤੋਂ ਇੱਕ ਮਰੀਜ਼ ਨੂੰ ਜਲੰਧਰ ਇਲਾਜ ਲਈ ਲੈ ਕੇ ਜਾ ਰਹੀ ਸੀ। ਪਰ ਜਿਵੇਂ ਹੀ ਇਹ ਗੱਡੀ ਮੰਗੂਵਾਲ ਦੇ ਕੋਲ ਪਹੁੰਚੀ, ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਡਿੱਗ ਗਈ।
ਮੌਕੇ ‘ਤੇ ਹਲਚਲ ਮਚ ਗਈ ਤੇ ਲੋਕਾਂ ਨੇ ਰਾਹਤ ਕਾਰਜ ਸ਼ੁਰੂ ਕਰਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਤਿੰਨ ਲੋਕਾਂ ਨੇ ਮੌਕੇ ‘ਤੇ ਹੀ ਜਾਨ ਗਵਾ ਦਿੱਤੀ, ਜਦਕਿ ਜ਼ਖ਼ਮੀ ਇਲਾਜ ਅਧੀਨ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।