ਖਡੂਰ ਸਾਹਿਬ, 6 ਸਤੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਵਿੱਚ ਆਏ ਹੜ੍ਹ ਪ੍ਰਭਾਵਿਤ ਖੇਤਰ ਵਿਚ ਔਰਤਾਂ ਲਈ ਲੋੜੀਂਦਾ ਸਾਮਾਨ ਵੰਡਿਆ ਗਿਆ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸਹਿਯੋਗ ਨਾਲ ਮਾਤਾ ਭਾਗ ਕੌਰ ਸੇਵਾ ਸੁਸਾਇਟੀ ਵੱਲੋਂ ਹੜ੍ਹ ਪੀੜਤ ਹਲਕਾ ਖਡੂਰ ਸਾਹਿਬ ਦੇ ਏਰੀਆ ਮੰਡ ਦੇ ਪਿੰਡਾਂ ’ਚ ਸੈਨੇਟਰੀਪੈਡ, ਡਾਈਪਰ ਅਤੇ ਦਵਾਈਆਂ ਵੰਡਿਆ ਗਿਆ।